ਹੁਸ਼ਿਆਰਪੁਰ: ਇੰਟਰ-ਜ਼ੋਨਲ ਯੂਥ ਅਤੇ ਵਿਰਾਸਤੀ ਫੈਸਟੀਵਲ ਮੌਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਦੇ ਡੀ.ਏ.ਵੀ ਕਾਲਜ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਅਦਾਕਾਰ ਕਰਮਜੀਤ ਸਿੰਘ ਅਨਮੋਲ ਵੀ ਨਾਲ ਮੌਜੂਦ ਰਹੇ। ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੇ ਆਪਣਾ ਪੁਰਾਣਾ ਸਮਾਂ ਯਾਦ ਕਰਦਿਆ ਇਕ ਗੀਤ ਗਾਇਆ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਉਨ੍ਹਾਂ ਦਾ ਸਾਥ ਦਿੱਤਾ ਗਿਆ।