ਇਕ ਰਨਵੇਂ ‘ਤੇ ਦੋ ਜਹਾਜ, ਵੱਡਾ ਹਾਦਸਾ ਟੱਲਿਆ

ਮੁੰਬਈ, 9 ਜੂਨ: ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੋ ਉਡਾਣਾਂ ਵਿਚਕਾਰ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ ਹੈ। ਦਰਅਸਲ ਸ਼ੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਹੀ ਰਨਵੇਂ ਉਤੇਂ ਏਅਰ ਇੰਡੀਆ ਦੀ ਉਡਾਣ ਟੇਕ ਆਫ਼ ਕਰਦੀ ਹੈ ‘ਤੇ ਉਸੀ ਉਡਾਣ ਦੇ ਪਿੱਛੇ ਇੰਡੀਗੋ ਏਅਰ ਦਾ ਜਹਾਜ਼ ਲੈਂਡ ਕਰਦੀ ਹੈ। ਇਹ ਘਟਨਾ ਸ਼ਨੀਵਾਰ ਤੜਕੇ ਮੁੰਬਈ ਹਵਾਈ ਅੱਡੇ ਦੇ ਰਨਵੇਅ 27 ‘ਤੇ ਵਾਪਰੀ ਜਦੋਂ ਇੰਦੌਰ ਦੇ ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ ਤੋਂ ਆ ਰਹੀ ਇੰਡੀਗੋ ਦੀ ਉਡਾਣ 6E 5053 ਰਨਵੇਅ ‘ਤੇ ਉਤਰ ਗਈ, ਜਦੋਂ ਕਿ ਏਅਰ ਇੰਡੀਆ ਦੀ ਉਡਾਣ AI657 ਅਜੇ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਲਈ ਉਡਾਣ ਭਰਨ ਦੀ ਪ੍ਰਕਿਰਿਆ ਵਿਚ ਸੀ।

ਮਲਿਕਾਰਜੁਨ ਖੜਗੇ PM ਮੋਦੀ ਦੇ ਸੰਹੁ ਚੁੱਕ ਸਮਾਗਮ ‘ਚ ਹੋਣਗੇ ਸ਼ਾਮਲ!

ਇੰਡੀਗੋ ਦਾ ਕਹਿਣਾ ਸੀ ਕਿ ਪਾਇਲਟ ਨੇ ਏਟੀਸੀ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ‘ਤੇ ਉਸ ਨੂੰ ਦੱਸਿਆ ਗਿਆ ਸੀ ਕਿ ਇਹ ਰਨਵੇਂ ਬਿੱਲਕੁਲ ਸਾਫ਼ ਹੈ। ਸਿਵਲ ਏਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ), ਨੇ ਹਾਲਾਂਕਿ, ਤੁਰੰਤ ਕਾਰਵਾਈ ਕੀਤੀ ਅਤੇ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਅਧਿਕਾਰੀ ਅਤੇ ਸਟਾਫ ਨੂੰ ਉਨ੍ਹਾਂ ਦੀ ਲਾਪਰਵਾਹੀ ਲਈ ਡੀ-ਰੋਸਟਰ ਕੀਤਾ। ਇਸ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲੇ ਹਾਲਾਤਾਂ ਨੂੰ ਸਮਝਣ ਲਈ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰ ਇਹ ਰਿਹਾ ਕਿ ਇਸ ਘੱਟਨਾ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।

Related Post

Leave a Reply

Your email address will not be published. Required fields are marked *