Trump ਵਲੋਂ ਮੈਕਸੀਕੋ ਤੇ ਕੈਨੇਡਾ ਨੂੰ ਵੱਡੀ ਰਾਹਤ, 2 ਅਪ੍ਰੈਲ ਤੱਕ ਨਹੀਂ ਲੱਗੇਗਾ ਟੈਕਸ 

ਅਮਰੀਕਾ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਪਾਰ ਯੁੱਧ ਦੇ ਖਦਸ਼ੇ ਵਿਚਕਾਰ ਮੈਕਸੀਕੋ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਨੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ‘ਤੇ 25 ਫੀਸਦੀ ਟੈਰਿਫ ਲਗਾਉਣ ਦੇ ਫੈਸਲੇ ਨੂੰ ਇਕ ਮਹੀਨੇ ਲਈ ਟਾਲ ਦਿੱਤਾ ਹੈ ਹਾਂਲਾਕਿ ਨਵੀਆਂ ਦਰਾਂ ਅਪ੍ਰੈਲ ਤੋਂ ਲਾਗੂ ਹੋਣਗੀਆਂ। ਇਸਦੇ ਨਾਲ ਹੀ ਕੈਨੇਡਾ ਬਾਰੇ ਉਨ੍ਹਾਂ ਕਿਹਾ ਕਿ ਟੈਰਿਫ ਦੀ ਸਮੱਸਿਆ ਜਸਟਿਨ ਟਰੂਡੋ ਕਾਰਨ ਪੈਦਾ ਹੋਈ ਹੈ ਅਤੇ ਉਹ ਇਸ ਨੂੰ ਚੋਣਾਂ ਜਿੱਤਣ ਲਈ ਵਰਤ ਰਹੇ ਹਨ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਉਹ ਮੈਕਸੀਕੋ ਨੂੰ ਰਾਹਤ ਦੇ ਰਹੇ ਹਨ, ਪਰ ਕੈਨੇਡਾ ਤੋਂ ਦਰਾਮਦ ਕੀਤੇ ਜਾਣ ਵਾਲੇ ਸਮਾਨ ‘ਤੇ ਟੈਰਿਫ ਦੀ ਦਰ ਨਹੀਂ ਘਟਾਈ ਜਾਵੇਗੀ।  ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਰਾਸ਼ਟਰਪਤੀ ਨਾਲ ਗੱਲਬਾਤ ਤੋਂ ਬਾਅਦ ਮੈਕਸੀਕੋ ਤੇ ਕੈਨੇਡਾ ਤੋਂ ਆਉਣ ਵਾਲੇ ਜ਼ਿਆਦਾਤਰ ਸਮਾਨ ‘ਤੇ 25 ਪ੍ਰਤੀਸ਼ਤ ਟੈਰਿਫ ਨੂੰ ਇੱਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ :   ਅਮਰੀਕਾ ’ਚ ਬਰਫ਼ੀਲੇ ਤੂਫ਼ਾਨ ਨੇ ਵਿਗਾੜੇ ਹਾਲਾਤ, 800 ਉਡਾਣਾਂ ਹੋਈਆਂ ਰੱਦ

ਟਰੰਪ ਦੀ ਇਹ ਘੋਸ਼ਣਾ ਉਨ੍ਹਾਂ ਦੇ ਵਣਜ ਸਕੱਤਰ ਹਾਵਰਡ ਲੂਟਨਿਕ ਦੇ ਕਹਿਣ ਤੋਂ ਬਾਅਦ ਆਈ ਹੈ ਕਿ ਕੈਨੇਡਾ ਅਤੇ ਮੈਕਸੀਕੋ ਦੋਵਾਂ ‘ਤੇ ਟੈਰਿਫ ‘ਚ ਦੇਰੀ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ ਦੇ ਅਧੀਨ ਆਉਣ ਵਾਲੀਆਂ ਵਸਤਾਂ ਨੂੰ ਇੱਕ ਮਹੀਨੇ ਲਈ ਛੋਟ ਦਿੱਤੀ ਜਾਵੇਗੀ। ਇਸ ਕਦਮ ਦਾ ਉਦੇਸ਼ ਵਪਾਰਕ ਤਣਾਅ ਨੂੰ ਘੱਟ ਕਰਨਾ ਹੈ ਪਰ ਵਾਸ਼ਿੰਗਟਨ ਦੀਆਂ ਲੰਬੇ ਸਮੇਂ ਦੀਆਂ ਟੈਰਿਫ ਨੀਤੀਆਂ ਬਾਰੇ ਅਨਿਸ਼ਚਿਤਤਾ ਛੱਡਦਾ ਹੈ। ਇਸਦੇ ਨਾਲ ਹੀ ਡੋਨਾਲਡ ਟਰੰਪ ਨੇ ਕੈਨੇਡਾ ਬਾਰੇ ਲਿਿਖਆ, “ਇਸ ‘ਤੇ ਵਿਸ਼ਵਾਸ ਕਰੋ ਜਾਂ ਨਾ ਕਰੋ, ਕੈਨੇਡਾ ਲਈ ਕੀਤੇ ਗਏ ਮਾੜੇ ਕੰਮ ਦੇ ਬਾਵਜੂਦ, ਮੈਨੂੰ ਲੱਗਦਾ ਹੈ ਕਿ ਜਸਟਿਨ ਟਰੂਡੋ ਟੈਰਿਫ ਦੀ ਸਮੱਸਿਆ ਦਾ ਇਸਤੇਮਾਲ ਕਰ ਰਹੇ ਹਨ, ਜਿਸਦਾ ਕਾਰਨ ਉਹ ਖੁਦ ਹੀ ਹਨ, ਤਾਂ ਜੋ ਉਹ ਦੁਬਾਰਾ ਪ੍ਰਧਾਨ ਮੰਤਰੀ ਲਈ ਚੋਣ ਲੜ ਸਕਣ ਹਾਂਲਾਕਿ ਇਹ ਦੇਖਣਾ ਵੀ ਬਹੁਤ ਮਜ਼ੇਦਾਰ ਹੈ!”

ਇਹ ਵੀ ਪੜ੍ਹੋ :  15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਏ.ਐਸ.ਆਈ. ਗ੍ਰਿਫਤਾਰ

ਇਸਦੇ ਨਾਲ ਹੀ ਮੈਕਸੀਕੋ ਦੀ ਪ੍ਰਧਾਨ ਮੰਤਰੀ ਕਲਾਉਡੀਆ ਸ਼ੀਨਬੌਮ ਪਾਰਡੋ ਦਾ ਕਹਿਣਾ ਹੈ ਕਿ ਅਸੀਂ ਡੋਨਾਲਡ ਟਰੰਪ ਦੇ ਨਾਲ ਇੱਕ ਬਹੁਤ ਵਧੀਆਂ ਸਮਝੋਤੇ ‘ਤੇ ਪਹੁੰਚ ਗਏ ਹਾਂ, ਅਤੇ ਇਸ ਤੱਥ ਲਈ ਧਾਨਵਾਦ ਮੈਕਸੀਕੋ ਇੱਕ ਸ਼ਾਨਦਾਰ ਅਤੇ ਮਹਾਨ ਲੋਕਾਂ ਵਾਲ ਦੇਸ਼ ਹੈ। ਇਸਦੇ ਨਾਲ ਹੀ ਉਨ੍ਹਾਂ ਹੋਰ ਕੀ ਕੁੱਝ ਕਿਹਾ ਆਓ ਜਾਣਦੇ ਹਾਂ। ਜ਼ਿਕਰਯੋਗ ਹੈ ਕਿ ਟਰੰਪ ਨੇ ਜਨਵਰੀ ‘ਚ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਫਰਵਰੀ ‘ਚ ਨਵੀਆਂ ਟੈਰਿਫ ਦਰਾਂ ਦਾ ਐਲਾਨ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਦੂਜੀ ਵਾਰ ਨਵੇਂ ਟੈਰਿਫ ਦਰਾਂ ਨੂੰ ਲਾਗੂ ਕਰਨ ਵਿੱਚ ਮੁੜ੍ਹ ਤੋਂ ਇੱਕ ਮਹੀਨੇ ਦੀ ਦੇਰੀ ਕਰ ਦਿੱਤੀ ਗਈ ਹੈ।

Related Post