ਕੈਥਲ ਦੀਆਂ ਸੜਕਾਂ ‘ਤੇ ਹੋਈ ਸ਼ਰੇਆਮ ਗੁੰਡਾਗਰਦੀ, ਖਾਲਿਸਤਾਨੀ ਕਹਿ ਕੇ ਸਿੱਖ ਨੌਜਵਾਨ ‘ਤੇ ਕੀਤਾ ਹਮਲਾ

ਕੈਥਲ : ਹਰਿਆਣਾ ਦੇ ਕੈਥਲ ‘ਚ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਇੱਟਾਂ-ਰੋੜਿਆਂ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਨਾਲ ਨੌਜ਼ਵਾਨ ਨੂੰ ਕਾਫੀ ਗੰਭੀਰ ਸੱਟਾਂ ਵੀ ਲੱਗੀਆਂ ਹਨ। ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆਂ ‘ਤੇ ਕਾਫੀ ਸਰਗਰਮੀ ਛੇੜ ਦਿਤੀ ਹੈ। ਅਤੇ ਇਸ ਵਿਵਾਦਿਤ ਮਾਮਲੇ ‘ਤੇ ਸਿਆਸੀ ਬੁਲਾਰਿਆ ਦੇ ਵੀ ਬਿਆਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਨੌਜ਼ਵਾਨ ਦੀ ਇਸ ਕੁੱਟ ਖਾਣ ਵਾਲੀ ਵੀਡੀਓ ਤੋਂ ਬਾਅਦ ਇਸ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਦਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ।

ਰਵਨੀਤ ਬਿੱਟੂ ਨੇ ਕੇਂਦਰੀ ਰਾਜ ਮੰਤਰੀ ਦਾ ਸੰਭਾਲਿਆ ਅਹੁਦਾ

ਮਜੀਠਆ ਨੇ ਇਸ ਘਟਨਾ ਲਈ ਕੰਗਨਾ ਰਣੌਤ ਨੂੰ ਜ਼ਿਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ- ਮੈਂ ਕੈਥਲ ਹਰਿਆਣਾ ਵਿੱਚ ਇੱਕ ਸਿੱਖ ਨੌਜਵਾਨ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਇਹ ਨਫ਼ਰਤੀ ਅਪਰਾਧ ਕੰਗਨਾ ਰੌਣਤ ਵੱਲੋਂ ਸਿੱਖ ਕੌਮ ਖ਼ਿਲਾਫ਼ ਕੀਤੀਆਂ ਗੱਲਾਂ ਦਾ ਨਤੀਜਾ ਹੈ। ਮੈਂ ਭਾਜਪਾ ਹਾਈਕਮਾਂਡ ਨੂੰ ਬੇਨਤੀ ਕਰਦਾ ਹਾਂ ਕਿ ਕੰਗਨਾ ਵੱਲੋਂ ਆਪਣੇ ਟਵੀਟ ਰਾਹੀਂ ਸਿੱਖ ਭਾਈਚਾਰੇ ਵਿਰੁੱਧ ਫੈਲਾਈ ਜਾ ਰਹੀ ਨਫ਼ਰਤ ਦਾ ਨੋਟਿਸ ਲਿਆ ਜਾਵੇ ਅਤੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।

Related Post