ਮਸ਼ਹੂਰ ਗਾਇਕ AP Dhillon ਦੇ ਘਰ ‘ਤੇ ਕੀਤੇ ਗਏ ਹਮਲੇ ਦੀ ਵੀਡੀਓ ਆਈ ਸਾਹਮਣੇ, ਦੇਖੋ

ਕੈਨੇਡਾ: ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ AP Dhillon ਦੇ ਘਰ ਬੀਤੇ ਦਿਨ ਕੁਝ ਅਣਪਛਾਤਿਆਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਜਿਸ ਸਮੇਂ ਇਹ ਗੋਲੀਬਾਰੀ ਕੀਤੀ ਗਈ ਉਸ ਸਮੇਂ ਘਰ ਵਿਚ AP Dhillon ਦਾ ਨਜ਼ਦੀਕੀ ਸਾਥੀ ਇੰਡੋ-ਕੈਨੇਡੀਅਨ ਰੈਪਰ ਸ਼ਿੰਦਾ ਕਾਹਲੋਂ ਘਰ ਵਿੱਚ ਮੌਜੂਦ ਸੀ। ਹੁਣ ਇਸ ਮਾਮਲੇ ਨਾਲ ਜੂੜੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੂਲਵੁੱਡ, ਬੀਸੀ ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਡਰਾਈਵਵੇਅ ਵਿੱਚ ਇੱਕ ਕਾਲੇ ਰੰਗ ਦਾ ਟਰੱਕ ਅਤੇ ਇੱਕ ਛੋਟਾ ਵਾਹਨ ਸਾੜਿਆ ਗਿਆ।

 

 

ਇਸ ਗੋਲੀਬਾਰੀ ਤੋਂ ਬਾਅਦ AP Dhillon ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਸਨੇ ਕਿਹਾ- ਮੈਂ ਬਿਲਕੁੱਲ ਸੁਰੱਖਿਅਤ ਹਾਂ। ਏਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਕੈਨੇਡੀਅਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।

Related Post

Leave a Reply

Your email address will not be published. Required fields are marked *