ਪਵਿੱਤਰ ਸਰੋਵਰ ਅਤੇ ਵਾਮਨ ਭਗਵਾਨ ਦੇ ਮੰਦਿਰ ਨੂੰ ਬਚਾਉਣ ਲਈ ਸੰਘਰਸ਼ 5 ਦਿਨ ਜਾਰੀ

ਬਾਜ਼ਾਰਾਂ ਵਿੱਚ ਕਾਲੀ ਪੱਟੀਆਂ ਬੰਨ ਕੇ ਦੁਕਾਨਦਾਰਾਂ ਨੂੰ ਸਮਰਥਨ ਦੇਣ ਦੀ ਕੀਤੀ ਅਪੀਲ

ਪਟਿਆਲਾ 12 ਫਰਵਰੀ: ਪ੍ਰਾਚੀਨ ਪ੍ਰਸਿੱਧ ਸ੍ਰੀ ਵਾਮਨ ਅਵਤਾਰ ਮੰਦਿਰ ਅਤੇ ਸਰੋਵਰ ਨੂੰ ਬਚਾਉਣ ਲਈ ਭੁੱਖ ਹੜਤਾਲ ਪੰਜਵੇਂ ਦਿਨ ਵਿੱਚ ਸ਼ਾਮਿਲ ਹੋ ਗਈ। ਅੱਜ ਇਸ ਭੁੱਖ ਹੜਤਾਲ ਵਿੱਚ ਭਗਵਾਨ ਸ੍ਰੀ ਭੋਲੇ ਨਾਥ ਅਤੇ ਵਾਮਨ ਦੇਵਤਾ ਦਾ ਆਸ਼ੀਰਵਾਦ ਲੈ ਕੇ ਸ਼ਰਧਾਲੂ ਐਸ ਕੇ ਦੇਵ, ਤ੍ਰਿਭੁਵਨ ਗੁਪਤਾ, ਰਮੇਸ਼ ਵਰਮਾ, ਜੀਵਨ ਗੁਪਤਾ, ਸੁਰਿੰਦਰ ਆਨੰਦ, ਨੇ ਭੁੱਖ ਹੜਤਾਲ ਸ਼ੁਰੂ ਕੀਤੀ।

ਅੱਗੇ ਜਾਣਕਾਰੀ ਦਿੰਦੇ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਅੱਜ ਪੰਜਵੇਂ ਦਿਨ ਹੀ ਸਹੀ ਪਰ ਪਟਿਆਲਾ ਦਾ ਪ੍ਰਸ਼ਾਸਨ ਜਾਗਿਆ ਅਤੇ ਜਿਲਾ ਕਲਿਆਣ ਯੋਜਨਾ ਬੋਰਡ ਦੇ ਚੇਅਰਮੈਨ ਤਜਿੰਦਰ ਮਹਿਤਾ, ਡੀਐਸਪੀ ਸਿਟੀ ਵਨ ਸਤਨਾਮ ਸਿੰਘ ਅਤੇ ਅਰਮਾਨ ਤਹਿਸੀਲਦਾਰ ਭੁੱਖ ਹੜਤਾਲੀਆਂ ਨੂੰ ਮਿਲਣ ਲਈ ਮੰਚ ਤੇ ਪਹੁੰਚੇ। ਮੰਦਰ ਦੇ ਜਰਜਰ ਹੁੰਦੇ ਹਾਲਾਤ ਦੇਖੇ ਅਤੇ ਮੰਚ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ , ਉਹਨਾਂ ਨੇ ਅਸ਼ਵਾਸਨ ਦਵਾਇਆ ਕਿ ਚਿੱਠੀ ਉੱਪਰ ਭੇਜ ਦਿੱਤੀ ਹੈ ਅਤੇ ਜਲਦ ਕੋਈ ਨਤੀਜਾ ਆਵੇਗਾ।

ਪਰ ਮੰਚ ਵੱਲੋਂ ਸਾਫ ਕਰ ਦਿੱਤਾ ਗਿਆ ਕਿ ਜਿਸ ਦਿਨ ਮੰਦਰ ਨਿਰਮਾਣ ਦਾ ਕਾਰਜ ਸ਼ੁਰੂ ਹੋਵੇਗਾ ਇਹ ਅੰਦੋਲਨ ਉਸੇ ਦਿਨ ਰੁਕੇਗਾ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਅੱਜ ਦਾ ਪੁਤਲਾ ਫੂਕ ਪ੍ਰਦਰਸ਼ਨ ਮੁਲਤਵੀ ਕੀਤਾ ਗਿਆ ਪਰ ਮੰਚ ਦੇ ਸਾਰੇ ਸਾਥੀਆਂ ਵੱਲੋਂ ਸਨੌਰੀ ਅੱਡਾ ਮਾਰਕੀਟ ਵਿੱਚ ਜਾ ਕੇ ਇਕੱਲੇ ਕੱਲੇ ਦੁਕਾਨਦਾਰ ਨੂੰ ਆਪਣੀ ਦੁਕਾਨ ਦਫਤਰ ਨੌਕਰੀ ਤੇ ਕਾਲੀ ਪੱਟੀਆਂ ਬੰਨ ਕੇ ਕੰਮ ਕਰਨ ਦੇ ਨਾਲ ਇਸ ਅੰਦੋਲਨ ਨੂੰ ਸਹਿਯੋਗ ਕਰਨ ਦਾ ਸੰਦੇਸ਼ ਦਿੱਤਾ ਗਿਆ। ਜਿਸ ਵਿੱਚ ਬਾਜ਼ਾਰ ਨੇ ਭਾਰੀ ਗਿਣਤੀ ਵਿੱਚ ਆਸ਼ਵਾਸਨ ਦਿੱਤਾ। ਅੱਜ ਵੀ ਪਟਿਆਲਾ ਸ਼ਹਿਰ ਦੀਆਂ ਕਈ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਪਹੁੰਚ ਕੇ ਅੰਦੋਲਨ ਵਿੱਚ ਜੋਸ਼ ਭਰਿਆ ਅਤੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ।

Related Post