ਹਰਿਆਣਾ: ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਡੇਰਾ ਜਗਮਾਲਵਾਲੀ ਦੇ ਗੱਦੀਨਸ਼ੀਨ ਸੰਤ ਬਹਾਦਰ ਚੰਦ ਵਕੀਲ ਦੀ ਮੌਤ ਤੋਂ ਬਾਅਦ ਗੱਦੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਹੁਣ ਕੱਲ ਨਵੇਂ ਡੇਰਾ ਮੁੱਖੀ ਨੂੰ ਗੱਦੀ ਸੌਂਪੀ ਜਾਣੀ ਹੈ। ਜਿਸ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਕੱਲ ਸਿਰਸਾ ਵਿਚ ਰਾਤ 12 ਵੱਜੇ ਤੱਕ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚ ਹੋਈ ਇੰਟਰਵਿਊ ਦਾ ਸੱਚ ਆਇਆ ਸਾਹਮਣੇ
ਦੱਸ ਦਈਏ ਕਿ ਡੇਰਾ ਜਗਮਾਲ ਵਾਲੀ ਦੇ ਮੁਖੀ ਬਹਾਦਰ ਚੰਦ ਵਕੀਲ ਸਾਹਿਬ ਦਾ ਪਿਛਲੇ ਇੱਕ ਸਾਲ ਤੋਂ ਬਿਮਾਰ ਹੋਣ ਕਰਕੇ ਉਨ੍ਹਾਂ ਦਾ ਦਿੱਲੀ ਦੇ ਇੱਕ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਡੇਰਾ ਮੁੱਖੀ ਦੇ ਦਿਹਾਂਤ ਹੋਣ ਪਿੱਛੋਂ ਗੱਦੀ ਨੂੰ ਲੈਕੇ ਵਿਵਾਦ ਹੋਣ ਦੇ ਚੱਲਦਿਆਂ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਸੀ।