ਅੱਜ ਸ਼ਾਮ ਤੱਕ ਜਾਰੀ ਹੋ ਸਕਦੀ ਹੈ ਪੰਜਾਬ ਕਾਂਗਰਸ ਦੇ 7 ਉਮੀਦਵਾਰਾਂ ਦੀ ਲਿਸਟ!

ਨਵੀਂ ਦਿੱਲੀ: ਅੱਜ ਦਿੱਲੀ ਵਿਖੇ ਕਾਂਗਰਸ ਦੀ CEC ਕਮੇਟੀ ਦੀ ਭੈਠਕ ਹੋਈ। ਇਸ ਬੈਠਕ ਵਿਚ ਕਾਂਗਰਸੀ ਪ੍ਰਧਾਨ ਮਲਿਕਾਅਰਜੁਨ ਖੜਗੇ, ਸੋਨੀਆ ਗਾਂਧੀ, ਪੰਜਾਬ ਪ੍ਰਦੇਸ਼ ਇੰਚਾਰਜ ਦੇਵੇਦਰ ਯਾਦਵ, ਵਿਰੋਧ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਸਮੇਤ ਪੰਜਾਬ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਇਸ ਮੀਟਿੰਗ ‘ਚ ਮੌਜੂਦ ਸਨ। ਇਸ ਮੀਟਿੰਗ ਵਿਚ ਅਗਾਮੀ ਲੋਕ ਸਭਾ ਚੋਣਾ ਦੇ ਉਮੀਦਵਾਰਾਂ ਦੇ ਨਾਂਅ ਉਤੇ ਚਰਚਾ ਕੀਤੀ ਗਈ। ਖ਼ਬਰਾਂ ਦੀ ਮਨੀਏ ਤਾਂ ਅੱਜ ਸ਼ਾਮ ਤੱਕ ਕਾਂਗਰਸ ਪੰਜਾਬ ਦੇ ਬਾਕਿ 7 ਉਮੀਦਵਾਰਾਂ ਦੇ ਨਾਂਅ ਐਲਾਨ ਸਕਦੀ ਹੈ। ਹੁਣ ਤੱਕ ਕਾਂਗਰਸ ਨੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਸੰਗਰੂਰ ਤੋਂ ਸੁਖਪਾਲ ਖਹਿਰਾ ਅਤੇ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

Related Post