ਅੰਮ੍ਰਿਤਸਰ, 2 ਜੂਨ: ਬੀਤੇ ਦਿਨ ਪੰਜਾਬ ਸਮੇਤ 7 ਰਾਜਾਂ ‘ਚ ਲੋਕ ਸਭਾ ਚੋਣਾ ਮੁਕੰਮਲ ਹੋ ਚੁੱਕੀਆਂ ਹਨ। ਹੁਣ 4 ਜੂਨ ਨੂੰ ਲੋਕ ਸਭਾ ਚੋਣਾ ਦੇ ਨਤੀਜੇ ਘੋਸ਼ਿਤ ਹੋਣਗੇ। ਲੋਕ ਸਭਾ ਚੋਣਾ ਦੇ ਨਤੀਜਿਆਂ ਤੋਂ ਪਹਿਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਕ ਖਾਸ ਅਪੀਲ ਕੀਤੀ ਗਈ ਹੈ।
ਵਿਧਾਇਕ ਸ਼ੀਤਲ ਅੰਗੁਰਾਲ ਨੇ ਸ਼ੋਸ਼ਲ ਮੀਡੀਆ ਤੋਂ ਹਟਾਈ ਭਾਜਪਾ ਦੀ ਤਸਵੀਰ
ਜਥੇਦਾਰ ਦਾ ਕਹਿਣਾ ਹੈ ਕਿ 4 ਜੂਨ ਨੂੰ ਚੋਣਾਂ ਦੇ ਨਤੀਜਿਆਂ ਮਗਰੋਂ ਜਿੱਤਣ ਵਾਲੇ ਉਮੀਦਵਾਰ ਢੋਲ-ਢਮੱਕੇ ਨਾਲ ਜਸ਼ਨ ਨਾ ਮਨਾਉਣ ਸਗੋਂ ਜੇਤੂ ਉਮੀਦਵਾਰ ਗੁਰੂ ਘਰ ਨਤਮਸਤਕ ਹੋ ਕੇ ਸ਼ੁਕਰਾਨਾ ਕਰਨ। ਅਜਿਹਾ ਉਨ੍ਹਾਂ ਇਸ ਲਈ ਕਿਹਾ ਕਿਉਂਕਿ 4 ਜੂਨ ਨੂੰ ਘੱਲੂਘਾਰਾ ਦਿਵਸ ਹੈ। ਇਸੇ ਦੇ ਮੱਦੇਨਜ਼ਰ ਉਮੀਦਵਾਰਾਂ ਨੂੰ ਜਥੇਦਾਰ ਨੇ ਸੁਨੇਹਾ ਲਾਇਆ ਹੈ।