ਸੁਖਬੀਰ ਬਾਦਲ ਦਾ ਵੱਡਾ ਬਿਆਨ, ਦਿੱਲੀ ਤੋਂ ਵੀ ਵੱਡਾ ਸ਼ਰਾਬ ਘੋਟਾਲਾ ਪੰਜਾਬ ‘ਚ

ਲੁਧਿਆਣਾ: ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਬੀਤੀ ਦਿਨੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਕੀਤੀ। ਇਸ ਮੌਕੇ ਜਗਦੀਸ਼ ਸਿੰਘ ਗਰਚਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ 104 ਸਾਲ ਪੁਰਾਣੇ ਅਕਾਲੀ ਇਤਿਹਾਸ, ਅਕਾਲੀ ਕਦਰਾਂ-ਕੀਮਤਾਂ ਨੂੰ ਮੁੜ ਸੁਰਜੀਤ ਕਰਨ ਦਾ ਜੋ ਪ੍ਰਣ ਲਿਆ ਹੈ, ਉਸ ਤੋਂ ਖੁਸ਼ ਹੋ ਕੇ ਅਤੇ ਆਪਣੇ ਸਿਆਸੀ ਗੁਰੂ ਅਤੇ ਸਭ ਤੋਂ ਨਜ਼ਦੀਕੀ ਪ੍ਰਕਾਸ਼ ਸਿੰਘ ਬਾਦਲ ਦੇ ਫਰਜੰਦ ਨੂੰ ਉਨ੍ਹਾਂ ਦੀ ਸੋਚ ’ਤੇ ਪਹਿਰਾ ਦਿੰਦੇ ਦੇਖ ਕੇ ਉਨ੍ਹਾਂ ਦਾ ਮਾਰਗ ਦਰਸ਼ਨ, ਸਾਥ ਅਤੇ ਆਸ਼ੀਰਵਾਦ ਦੇਣ ’ਚ ਉਨ੍ਹਾਂ ਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ।

ਖੁਸ਼ਕਿਸਮਤ ਹਾਂ ਕਿ ਮੈਨੂੰ ਅਯੋਧਿਆ ਵਿੱਚ ਸ਼੍ਰੀ ਰਾਮ ਮੰਦਰ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ: ਐਮ.ਪੀ. ਪ੍ਰਨੀਤ ਕੌਰ

ਉਥੇ ਹੀ ਦੂਜੇ ਪਾਸੇ ਸੁਖਬੀਰ ਬਾਦਲ ਵੱਲੋਂ ਮੌਜੂਦਾ ਪੰਜਾਬ ਸਰਕਾਰ ਵੱਲੋਂ ਦਿੱਲੀ ਦੀ ਤਰਜ ‘ਤੇ ਪੰਜਾਬ ਵਿਚ ਲਾਗੂ ਕੀਤੀ ਗਈ ਆਬਕਾਰੀ ਨੀਤੀ ਮਾਮਲੇ ਨੂੰ ਲੈ ਕੇ ਵੱਡੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਘੋਟਾਲਾ ਜੋ ਪੰਜਾਬ ‘ਚ ਹੈ, ਉਹ ਦਿੱਲੀ ਤੋਂ ਵੀ ਵੱਡਾ ਘੁੱਟਾਲਾ ਹੈ। ਜਿਹੜੀਆਂ ਕੰਪਨੀਆਂ ਨੂੰ ਟੈਡਰ ਉਥੇ ਦਿੱਤਾ ਗਿਆ ਸੀ ਹੁਣ ਉਹੀ ਕੰਪਨੀਆਂ ਨੂੰ ਟੈਡਰ ਪੰਜਾਬ ਵਿਚ ਦਿੱਤਾ ਗਿਆ ਹੈ।

Related Post

Leave a Reply

Your email address will not be published. Required fields are marked *