ਬਿਹਾਰ: ਮਹਿਲਾ ਪੁਲਿਸ ਸਬ-ਇੰਸਪੈਕਟਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਰੀਲਾਂ ਬਣਾਉਣਾ ਇਸ ਕਦਰ ਮਹਿੰਗਾਂ ਪਿਆ ਕੀ ਐਸ.ਪੀ ਨੇ ਮਹਿਲਾ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਹੈ। ਦਰਅਸਲ ਇਹ ਘਟਨਾਂ ਬਿਹਾਰ ਪੁਲਿਸ ਦੀ ਮਹਿਲਾ ਸਬ-ਇੰਸਪੈਕਟਰ ਪ੍ਰਿਯੰਕਾ ਗੁਪਤਾ ਨਾਲ ਵਾਪਰੀ ਹੈ। ਪ੍ਰਿਯੰਕਾ ਗੁਪਤਾ ‘ਤੇ ਡਿਊਟੀ ਦੌਰਾਨ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਰੀਲਾਂ ਬਣਾਉਣ ਦਾ ਦੋਸ਼ ਸੀ। ਵਰਦੀ ਵਿੱਚ ਬਣੇ ਉਸ ਦੇ ਵੀਡੀਓ ਵਾਇਰਲ ਹੋ ਰਹੇ ਹਨ। ਪ੍ਰਿਯੰਕਾ ਗੁਪਤਾ ਨੇ ਸਿਰਫ਼ ਕਾਰ ਵਿੱਚ ਹੀ ਨਹੀਂ ਸਗੋਂ ਬੈਂਕ ਵਿੱਚ ਵੀ ਰੀਲ ਬਣਾਈ।
वर्दी में वीडियो बनाकर बुरी फंसी महिला दारोगा। वीडियो वायरल होते ही हुई बड़ी कार्रवाई, मोतिहारी एसपी ने किया सस्पेंड…@bihar_police #motiharipolice #suspended #Police #viralvideo #BiharNews pic.twitter.com/YU51s2U5iu
— News4Nation (@news4nations) February 28, 2025
ਫ਼ਿਲਮੀ ਗੀਤਾਂ ਨੂੰ ਬੈਕਗ੍ਰਾਊਂਡ ਵਿੱਚ ਰੱਖ ਕੇ ਰੀਲਾਂ ਬਣਾਈਆਂ ਗਈਆਂ। ਪ੍ਰਿਯੰਕਾ ਪੂਰਬੀ ਚੰਪਾਰਣ ਦੇ ਪਹਾੜਪੁਰ ਪੁਲਸ ਸਟੇਸ਼ਨ ਵਿੱਚ ਤਾਇਨਾਤ ਹੈ। ਹੁਣ ਐਸਪੀ ਸਵਰਨ ਪ੍ਰਭਾਤ ਕਾਰਵਾਈ ਕਰਦੇ ਹੋਏ ਮਹਿਲਾ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸ ਦਈਏ ਕੀ ਬਿਹਾਰ ਦੇ ਡੀਜੀਪੀ ਨੇ ਵਰਦੀ ਵਿੱਚ ਕਿਸੇ ਵੀ ਪੁਲਿਸ ਵਾਲੇ ਨੂੰ ਹਦਾਇਤ ਕੀਤੀ ਹੈ ਕਿ ਉਹ ਡਿਊਟੀ ਦੌਰਾਨ ਰੀਲ ਜਾਂ ਵੀਡੀਓ ਨਾ ਬਣਾਏ। ਇਸ ਦੇ ਬਾਵਜੂਦ, ਐਸਆਈ ਪ੍ਰਿਯੰਕਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹੀ ਅਤੇ ਵਰਦੀ ਵਿੱਚ ਵੀਡੀਓ ਬਣਾਈਆਂ।