ਸਿੰਕਦਰ ਸਿੰਘ ਮਲੂਕਾ ਦੇ ਨੂੰਹ-ਪੁੱਤ ਨੇ ਫੜ੍ਹਿਆ ਭਾਜਪਾ ਦਾ ਪਲ੍ਹਾ

ਚੰਡੀਗੜ੍ਹ: ਜਿਥੇ ਇਕ ਪਾਸੇ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਦੀ ਤਿਆਰੀਆਂ ਕਰ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਸਿਆਸੀ ਪਾਰਟੀਆਂ ਵਿਚ ਮੌਜੂਦ ਆਗੂਆਂ ਵੱਲੋਂ ਪਾਰਟੀ ਬਦਲਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਹੁਣ ਸਿਆਸੀ ਗਲੀਆਰਿਆਂ ਵਿਚ ਚਰਚਾ ਹੈ ਕਿ ਅਕਾਲੀ ਦਲ ਦੇ ਲੀਡਰ ਸਿੰਕਦਰ ਸਿੰਘ ਮਲੂਕਾ ਦੇ ਨੂੰਹ-ਪੁੱਤ ਅੱਜ ਭਾਜਪਾ ਦਾ ਪਲ੍ਹਾ ਫੜ੍ਹ ਸਕਦੇ ਹਨ। ਹਾਲਾਂਕਿ ਇਸ ਦੀ ਪੁਸ਼ਟੀ ਕਿਸੇ ਪੱਧਰ ’ਤੇ ਨਹੀਂ ਹੋ ਸਕੀ ਹੈ ਪਰ ਸੂਤਰਾਂ ਮੁਤਾਬਕ ਅੱਜ ਹੀ ਆਈਏਐੱਸ ਅਧਿਕਾਰੀ ਪਰਮਪਾਲ ਕੌਰ (ਨੂੰਹ) ਅਤੇ ਗੁਰਪ੍ਰੀਤ ਸਿੰਘ ਮਲੂਕਾ (ਪੁੱਤ) ਜੋ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਰਹਿ ਚੁੱਕੇ ਹਨ ਉਹ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਬੀਤੇ ਕੁਝ ਦਿਨ ਪਹਿਲਾ IAS ਪਰਮਪਾਲ ਕੌਰ ਵੱਲੋਂ ਆਪਣਾ ਅਸਤੀਫ਼ਾ CMO ਆਫ਼ੀਸ ਵਿਚ ਭੇਜ ਦਿੱਤਾ ਸੀ। ਇਸ ਅਸਤੀਫ਼ੇ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਮੰਜ਼ੂਰ ਹੋਣ ਤੇ ਕੇਂਦਰ ਕੋਲ ਭੇਜਿਆ ਜਾਵੇਗਾ।

Related Post