‘ਆਪ’ ਪੰਜਾਬ ਦੇ 5 ਕੈਬਨਿਟ ਮੰਤਰੀਆਂ ਸਮੇਤ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਨੂੰ ਮਿਲੀ ਲੋਕ ਸਭਾ ਟਿਕਟ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ ਪਹਿਲੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ ਵਿਚੋਂ 5 ਕੈਬਨਿਟ ਮੰਤਰੀਆਂ ਨੂੰ ਮੈਂਬਰ ਆਫ਼ ਪਾਰਲੀਮੈਂਟ ਦੀ ਟਿਕਟ ਦਿੱਤੀ ਗਈ ਹੈ। ਕੁਲਦੀਪ ਧਾਲੀਵਾਲ ਨੂੰ ਅੰਮ੍ਰਿਤਸਰ ਤੋਂ, ਲਾਲਜੀਤ ਸਿੰਘ ਭੁੱਲਰ ਨੂੰ ਖੰਡੂਰ ਸਾਹਿਬ ਤੋਂ, ਗੁਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਤੋਂ, ਮੀਤ ਹੇਅਰ ਨੂੰ ਸੰਗਰੂਰ ਤੋਂ ਅਤੇ ਡਾ ਬਲਬੀਰ ਸਿੰਘ ਨੂੰ ਪਟਿਆਲਾ ਤੋਂ ਟਿਕਟ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਫਤਹਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਟਿਕਟ ਦਿੱਤੀ ਗਈ ਹੈ। ਗੁਰਪ੍ਰੀਤ ਸਿੰਘ ਜੀਪੀ ਕੂਜ ਦਿਨ ਪਹਿਲਾ ਹੀ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਹਨ। ਜਲੰਧਰ ਤੋਂ ਸ਼ੁਸ਼ੀਲ ਕੁਮਾਰ ਰਿੰਕੂ ਅਤੇ ਫਰੀਦਕੋਟ ਜਿਸ ‘ਤੇ ਆਮ ਆਦਮੀ ਪਾਰਟੀ ਨੇ ਵੱਡਾ ਦਾਅ ਖੇਡਦੇ ਹੋਏ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਹੈ। ਇਨ੍ਹਾਂ ਟਿਕਟਾਂ ਵਿਚ ਸੱਬ ਤੋਂ ਜ਼ਿਆਦਾ ਚਰਚਾ ਵਾਲੀ ਸੀਟ ਸੰਗਰੂਰ ਸੀਟ ਹੈ। ਜਿਸ ‘ਤੇ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਂਬਰ ਆਫ਼ ਪਾਰਲੀਮੈਂਟ ਦੀ ਚੋਣ ਲੜਦੇ ਰਹੇ ਹਨ। ਫਿਲਹਾਲ ਹੱਲੇ ਤੱਕ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ‘ਤੇ 5 ਉਮੀਦਵਾਰ ਦੇ ਨਾਂਅ ‘ਤੇ ਮੋਹਰ ਲੱਗਣੀ ਬਾਕੀ ਹੈ।

Related Post