ਰਾਜਾ ਵੜਿੰਗ ਦੀ ਕਿਸਾਨਾਂ ਨੂੰ ਅਪੀਲ

ਚੰਡੀਗੜ੍ਹ: ਕਿਸਾਨਾਂ ਲਗਾਤਾਰ MSP ਦੀ ਮੰਗਾਂ ਨੂੰ ਲੈ ਕੇ ਕੇਂਦਰ ਖਿਲਾਫ਼ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਟਰੈਕ ਜਾਂਮ ਕੀਤਾ ਹੋਇਆ ਹੈ। ਟਰੇਨਾਂ ਦੀ ਆਵਾਹਾਈ ਰੁੱਕਣ ਕਰਕੇ ਪੰਜਾਬ ਵਿਚ ਵਪਾਰਿਆਂ ਨੂੰ ਲਗਾਤਾਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਵਪਾਰੀਆਂ ਨੂੰ ਹਰ ਰੋਜ਼ ਲੱਖਾਂ ਦਾ ਘਾਟਾ ਹੋ ਰਿਹਾ। ਹੁਣ ਇਸ ਵਿਚਕਾਰ ਪੰਜਾਬ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਨੇ ਸ਼ੋਸ਼ਲ ਮੀਡੀਆਂ ‘ਤੇ ਇਕ ਵੀਡੀਓ ਜਾਰੀ ਕਰ ਕਿਸਾਨਾਂ ਨੂੰ ਅਪੀਲ ਕੀਤੀ ਹੈ।

ਕਾਰ ‘ਚ ਮਿਲੀ ਕਾਂਸਟੇਬਲ ਦੀ ਅਰਧ ਨਗਨ ਲਾਸ਼

ਉਨ੍ਹਾਂ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ “ਅੱਜ ਦਿੱਲੀ ਜਾਂਦਿਆਂ ਵਪਾਰੀ ਭਰਾਵਾਂ ਨਾਲ ਮਿਲਣ ਦਾ ਸਬੱਬ ਬਣਿਆ। ਉਹਨਾਂ ਜੋ ਗੱਲਾਂ ਬਾਤਾਂ ਤੇ ਦਿੱਕਤ ਪਰੇਸ਼ਾਨੀਆਂ ਦੱਸੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ। ਉਮੀਦ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਉਹਨਾਂ ਦੇ ਇਹਨਾਂ ਬੇਹੱਦ ਸੰਵੇਦਨਸ਼ੀਲ ਮੁੱਦਿਆਂ ਨੂੰ ਸਮਝਣਗੇ ਤੇ ਇੱਕਮੁਠ ਹੋ ਕੇ ਇਸਦਾ ਹੱਲ ਕੱਢਣਗੇ। ਸਰਕਾਰ ਨੂੰ ਵੀ ਅਪੀਲ ਹੈ ਕਿ ਕਾਨੂੰਨ ਵਿਵਸਥਾ ਤੇ ਹੋਰ ਜੋ ਪਰੇਸ਼ਾਨੀਆਂ ਦਾ ਸਾਹਮਣਾ ਉਹ ਕਰ ਰਹੇ ਹਨ ਉਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ।”

Related Post