ਚੰਡੀਗੜ੍ਹ: ਪੰਜਾਬ ਅਪਾਰਟਮੈਂਟ ਐਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ ਅੱਜ ਪੰਜਾਬ ਵਿਧਾਨ ਸਭਾ ‘ਚ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਬਿੱਲ ਨੂੰ ਪੇਸ ਕੀਤਾ ਗਿਆ ਤੇ ਇਸ ਬਿੱਲ ‘ਤੇ ਹੁਣ ਚਰਚਾ ਕੀਤੀ ਜਾਵੇਗੀ। ਸਪੀਕਰ ਨੇ ਸਦਨ ਦੀ ਅਗਲੀ ਕਾਰਵਾਈ ਦੁਪਹਿਰ ਦੇ ਖਾਣੇ ਤੱਕ ਮੁਲਤਵੀ ਕਰ ਦਿੱਤੀ ਹੈ। ਹੁਣ ਲੰਚ ਤੋਂ ਬਾਅਦ ਇਸ ਬਿੱਲ ਬਾਰੇ ਚਰਚਾ ਕੀਤੀ ਜਾਵੇਗੀ।