ਕਤਲ, ਇਰਾਦਾ ਕਤਲ , ਲੁੱਟ ਖੋਹ ਦੇ 15 ਮੁਕੱਦਮੇ ਦਰਜ
ਇਕ 32 ਬੋਰ ਪਿਸਟਲ ਸਮੇਤ ਰੋਂਦ ਅਤੇ ਇਕ ਮੋਟਰਸਾਈਕਲ ਬਰਾਮਦ
ਸ੍ਰੀ ਵਰੁਣ ਸ਼ਰਮਾ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ,ਨੇ ਦੱਸਿਆਂ ਕਿ ਤੇਜਪਾਲ ਕਤਲ ਕੇਸ ਜਿਸ ਸਬੰਧੀ ਮੁਕੱਦਮਾ ਨੰਬਰ 65 ਮਿਤੀ 03.04.2024 ਅ/ਧ 302,323,324,148,149,506 ਹਿੰ:ਦਿੰ ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤਾ ਗਿਆ ਸੀ ਇਸ ਵਿੱਚ ਮੁੱਖ ਦੋਸ਼ੀ ਪੁਨੀਤ ਸਿੰਘ ਗੋਲਾ ਦੀ ਗ੍ਰਿਫ਼ਤਾਰੀ ਬਾਕੀ ਸੀ ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਮੁਹੰਮਦ ਸਰਫ਼ਰਾਜ਼ ਆਲਮ IPS, SP City ਪਟਿਆਲਾ, ਸ੍ਰੀ ਯੋਗੇਸ਼ ਸ਼ਰਮਾ PPS, SP/INV,ਸ੍ਰੀ ਅਵਤਾਰ ਸਿੰਘ PPS, DSP (D)ਪਟਿਆਲਾ, ਮਨਦੀਪ ਕੋਰ PPS, DSP City-1 ਪਟਿਆਲਾ ਦੀ ਅਗਵਾਈ ਵਿੱਚ ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਅਤੇ ਇੰਸ: ਹਰਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਕੋਤਵਾਲੀ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਜੋ ਕਾਫ਼ੀ ਦੇਰ ਤੋ ਇਸ ਤਲਾਸ਼ ਕਰ ਰਹੀ ਸਨ ਜਿਸ ਦੇ ਤਹਿਤ ਅੱਜ ਮਿਤੀ 01.08.2024 ਨੂੰ ਦੋਸੀਪੁਨੀਤ ਸਿੰਘ ਗੋਲਾ ਪੁੱਤਰ ਸੁਖਜਿੰਦਰ ਸਿੰਘ ਵਾਸੀ ਮਕਾਨ ਨੰਬਰ 82 ਗਲੀ ਨੰਬਰ 02, ਨਿਊ ਮਥੁਰਾ ਕਲੋਨੀ ਥਾਣਾ ਸਦਰ ਪਟਿਆਲਾ ਦਾ ਨੂਰਖੇੜੀਆ ਸੂਏ ਪਾਸ ਪੁਲਿਸ ਇਨਕਾਂਉਟਰ ਦੌਰਾਨ ਜ਼ਖ਼ਮੀ ਹੋ ਗਿਆ ਸੀ ਜਿਸ ਪਾਸੋਂ ਮੌਕਾ ਤੋ ਇਕ ਪਿਸਟਲ .32 ਬੋਰ ਸਮੇਤ ਰੋਂਦ ਅਤੇ ਇਕ ਮੋਟਰਸਾਈਕਲ ਬਰਾਮਦ ਹੋਏ ਹਨ।
10,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਕਲਰਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੁਲਿਸ ਇਨਕਾਉਟਰ ਦੌਰਾਨ ਜ਼ਖ਼ਮੀ:- ਜਿੰਨਾ ਨੇ ਅੱਗੇ ਦੱਸਿਆ ਕਿ ਅੱਜ ਮਿਤੀ 01.08.2024 ਨੂੰ ਤੇਜਪਾਲ ਕਤਲ ਕੇਸ (ਮ:ਨੰ: 65-2024 ਥਾਣਾ ਕੋਤਵਾਲੀ ਪਟਿਆਲਾ ਕੇਸ ਵਿੱਚ ਭਗੌੜੇ ਦੋਸ਼ੀ ਪੁਨੀਤ ਸਿੰਘ ਗੋਲਾ ਉਕਤ ਦੀ ਤਲਾਸ਼ ਵਿੱਚ ਸੀ.ਆਈ.ਏ.ਪਟਿਆਲਾ ਅਤੇ ਕੋਤਵਾਲੀ ਪਟਿਆਲਾ ਦੀ ਪੁਲਿਸ ਪਾਰਟੀ ਦੇ ਥਾਣਾ ਸਨੌਰ ਦੇ ਏਰੀਆ ਵਿੱਚ ਮੌਜੂਦ ਸੀ ਜਿੱਥੇ ਗੁਪਤ ਸੂਚਨਾ ਮਿਲੀ ਕਿ ਦੋਸ਼ੀ ਪੁਨੀਤ ਸਿੰਘ ਗੋਲਾ ਉਕਤ ਮੋਟਰਸਾਈਕਲ ਪਰ ਸਵਾਰ ਹੋਕੇ ਸਨੌਰ ਤੋ ਨੂਰਖੇੜੀਆਂ ਰੋਡ ਨੇੜੇ ਖੁਸਹਾਲ ਫਾਰਮ ਪਾਸ ਦੋਸ਼ੀ ਪੁਨੀਤ ਸਿੰਘ ਗੋਲਾ ਮੋਟਰਸਾਈਕਲ ਆਇਆ ਜਿਸ ਨੂੰ ਨਾਕਾ ਪਰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ ਜਿਸ ਨੇ ਨਾਕਾਬੰਦੀ ਤੋ ਪਹਿਲਾ ਆਪਣਾ ਮੋਟਰਸਾਈਕਲ ਖੱਬੇ ਸਾਈਡ ਸੁੱਟ ਕੇ ਆਪਣੇ ਡੱਬ ਵਿੱਚੋਂ ਪਿਸਟਲ ਕੱਢ ਕੇ ਪੁਲਿਸ ਪਾਰਟੀ ਪਰ ਜਾਨ ਤੋ ਮਾਰਨ ਲਈ ਫਾਇਰ ਕੀਤੇ।ਜਿਸ ਨੂੰ ਪੁਲਿਸ ਪਾਰਟੀ ਨੇ ਫਾਇਰ ਨਾ ਕਰਨ ਦੀ ਅਪੀਲ ਅਤੇ ਤਾੜਨਾ ਕੀਤੀ ਜਿਸ ਨੇ ਫਿਰ ਤੋ ਪੁਲਿਸ ਪਾਰਟੀ ਪਰ ਫਾਇਰ ਕੀਤੇ ਤਾਂ ਪੁਲਿਸ ਪਾਰਟੀ ਨੇ ਆਪਣੀ ਹਿਫ਼ਾਜ਼ਤ ਲਈ ਫਾਇਰ ਕੀਤੇ ਜੋ ਪੁਨੀਤ ਸਿੰਘ ਗੋਲਾ ਉਕਤ ਦੇ ਦੋਵੇਂ ਲੱਤਾਂ ਵਿੱਚ ਫਾਇਰ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਜਿਸ ਨੂੰ ਫ਼ੌਰੀ ਤੋਰ ਪਰ ਇਲਾਜ ਲਈ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਅਤੇ ਮੌਕਾ ਤੋ ਪੁਨੀਤ ਸਿੰਘ ਗੋਲਾ ਉਕਤ ਦੇ ਕਬਜ਼ਾ ਵਿੱਚ ਇਕ ਪਿਸਟਲ .32 ਬੋਰ ਸਮੇਤ ਰੋਂਦ ਅਤੇ ਹਿਕ ਮੋਟਰਸਾਈਕਲ ਬਰਾਮਦ ਹੋਏ ਜਿਸ ਸਬੰਧੀ ਮੁਕੱਦਮਾ ਥਾਣਾ ਸਨੌਰ ਵਿਖੇ ਅ/ਧ 109,132, 221 ਬੀ.ਐਨ.ਐਸ. 25 ਅਸਲਾ ਐਕਟ ਥਾਣਾ ਸਨੌਰ ਵਿਖੇ ਦਰਜ ਕੀਤਾ ਜਾ ਰਿਹਾ ਹੈ।
ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 10 ਸਟੈਨੋ-ਟਾਈਪਿਸਟਾਂ ਨੂੰ ਸੌਂਪੇ ਨਿਯੁਕਤੀ ਪੱਤਰ
ਅਪਰਾਧਿਕ ਪਿਛੋਕੜ:ਜਿੰਨਾ ਨੇ ਦੱਸਿਆ ਕਿ ਦੋਸ਼ੀ ਪੁਨੀਤ ਸਿੰਘ ਗੋਲਾ ਉਕਤ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਕਤਲ, ਇਰਾਦਾ ਕਤਲ ਅਤੇ ਲੁੱਟ ਖੋਹ ਆਦਿ ਕਰੀਬ 15 ਮੁਕੱਦਮੇ ਦਰਜ ਹਨ ਜੋ ਆਪਣੇ ਸਾਥੀਆਂ ਨਾਲ ਰਲਕੇ ਸਾਲ 2015 ਤੋ ਲੈਕੇ ਅਪਰਾਧ ਕਰਦਾ ਆ ਗਿਆ ਹੈ ਜਿਸ ਦੇ ਤਹਿਤ ਇਹ ਕਈ ਵਾਰੀ ਜੇਲ ਵਿੱਚ ਜਾ ਚੁੱਕਾ ਹੈ ਅਤੇ ਜੇਲ ਵਿੱਚ ਬੰਦ ਗੈਗਸਟਰਾਂ ਅਤੇ ਕਰੀਮੀਨਲ ਵਿਅਕਤੀਆਂ ਨਾਲ ਸਬੰਧ ਹਨ।ਪੁਨੀਤ ਸਿੰਘ ਗੋਲਾ ਜੋ ਕਿ (ਰਜੀਵ ਰਾਜਾ ਗੈਗਸਟਰ) ਦੇ ਸਾਥੀ ਤੁਰਨ ਵਾਸੀ ਸੰਜੇ ਕਲੋਨੀ ਪਟਿਆਲਾ ਦਾ ਕਰੀਬੀ ਸਾਥੀ ਹੈ ਪਹਿਲਾ ਵੀ ਤੁਰਨ ਅਤੇ ਇਸ ਦੇ ਸਾਥੀਆਂ ਤੋ ਸਾਲ 2022 ਵਿੱਚ ਭਾਰੀ ਮਾਤਰਾ ਵਿੱਚ ਅਸਲੇ ਬਰਾਮਦ ਕੀਤੇ ਗਏ ਸਨ। ਸਾਲ 2023 ਵਿੱਚ ਤੁਰਨ ਅਤੇ ਪੁਨੀਤ ਸਿੰਘ ਗੋਲਾ ਉਕਤ ਨੇ ਮਿਲਕੇ ਆਪਣੇ ਵਿਰੋਧੀ ਹਰਦੀਪ ਸਿੰਘ ਦੀਆਂ ਥਾਣਾ ਫੇਸ-1 ਮੋਹਾਲੀ ਦੇ ਏਰੀਆਂ ਵਿੱਚ ਤੇਜਧਾਰ ਹਥਿਆਰਾਂ ਨਾਲ ਉਗਲਾ ਵੱਡਕੇ ਉਸ ਦੀ ਵੀਡੀਓੁ ਵਾਇਰਲ ਕਰ ਦਿੱਤੀ ਸੀ।ਇਸ ਕੇਸ ਵਿੱਚ ਗ੍ਰਿਫ਼ਤਾਰ ਹੋਕੇ ਜੇਲ ਚਲਾ ਗਿਆ ਸੀ ਇਸ ਕੇਸ ਵਿੱਚ ਵੀ ਇਹ ਬੇਲਜੰਪ ਕਰ ਗਿਆ ਸੀ।ਜਿਸ ਨੇ ਜੇਲ ਤੋ ਬਾਹਰ ਆਕੇ ਆਪਣੇ ਸਾਥੀਆ ਨਾਲ ਰਲਕੇ ਗੈਗ ਨੂੰ ਸੰਗਠਤ ਕਰਕੇ ਲੁੱਟ ਖੋਹ ਅਤੇ ਕਤਲ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੁਰੂ ਕਰ ਦਿੱਤਾ ਸੀ।
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਕਿਸਾਨਾਂ ਨੂੰ ਫਲਦਾਰ ਬੂਟੇ ਲਾਉਣ ਦੀ ਅਪੀਲ
ਤੇਜਪਾਲ ਕਤਲ ਕੇਸ :ਮ੍ਰਿਤਕ ਤੇਜਪਾਲ ਦਾ ਕਰੀਮੀਨਲ ਪਿਛੋਕੜ ਸੀ ਜਿਸ ਦੇ ਖਿਲਾਫ ਵੀ ਇਰਾਦਾ ਕਤਲ ਅਤੇ ਹੋਰ ਜੁਰਮਾ ਤਹਿਤ ਜਿਲ੍ਹਾ ਪਟਿਆਲਾ ਵਿਖੇ 6 ਮੁਕੱਦਮੇ ਦਰਜ ਹਨ ਮ੍ਰਿਤਕ ਤੇਜਪਾਲ ਅਤੇ ਪੁਨੀਤ ਸਿੰਘ ਗੋਲਾ ਗੈਗ ਦੀ ਆਪਸ ਵਿੱਚ ਲੋਕਲ ਲੇਵਲ ਦੀ ਪਿਛਲੇ ਕਾਫ਼ੀ ਸਮੇਂ ਤੋ ਗੈਗਵਾਰ ਚੱਲਦੀ ਆ ਰਹੀ ਸੀ ਜਿਸ ਦੇ ਤਹਿਤ ਹੀ ਮਿਤੀ 03.04.2024 ਨੂੰ ਜਦੋ ਤੇਜਪਾਲ ਆਪਣੇ ਮੋਟਰਸਾਈਕਲ ਪਰ ਸਵਾਰ ਹੋਕੇ ਲੱਕੜ ਮੰਡੀ ਤੋ ਸੰਜੇ ਕਲੋਨੀ ਨੂੰ ਜਾ ਰਿਹਾ ਤਾਂ ਖੇੜੇ ਪਾਸ ਰੋਕਕੇ ਉਸਦੇ ਤੇਜਧਾਰ ਹਥਿਆਰਾਂ ਨਾਲ ਸੱਟਾ ਮਾਰਕੇ ਜ਼ਖ਼ਮੀ ਕਰ ਦਿੱਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 65 ਮਿਤੀ 03.04.2024 ਅ/ਧ 302,323,324,148,149,506 ਹਿੰ:ਦਿੰ ਥਾਣਾ ਕੋਤਵਾਲੀ ਪਟਿਆਲਾ ਹੋਇਆ ਸੀ ਜੋ ਤੇਜਪਾਲ ਉਕਤ ਦੀ ਦੋਰਾਨੇ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੋਤ ਹੋ ਗਈ ਸੀ ਜੋ ਦੋਸ਼ੀ ਪੁਨੀਤ ਸਿੰਘ ਗੋਲਾ ਉਕਤ ਕਈ ਕੇਸਾਂ ਵਿੱਚ ਭਗੋੜਾ ਚੱਲਿਆ ਆ ਰਿਹ ਸੀਇਸ ਕੇਸ ਵਿੱਚ ਲੋੜੀਦੇ ਦੋਸ਼ੀ ਅਮਨਦੀਪ ਸਿੰਘ ਜੱਟ, ਰਵੀ ਅਤੇ ਸਾਗਰ ਨੂੰ ਪਹਿਲਾ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜੋ ਕਿ ਪਟਿਆਲਾ ਜੇਲ ਵਿੱਚ ਬੰਦ ਹਨ। ਸ੍ਰੀ ਵਰੁਣ ਸ਼ਰਮਾ, ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗੈਗਸਟਰ ਅਤੇ ਕਰੀਮੀਨਲ ਗਤੀਵਿਧੀਆ ਕਰਨ ਵਾਲੇ ਮੁਲਜਮਾ ਨੂੰ ਸਖਤ ਤਾੜਨਾ ਕੀਤੀ ਹੈ ਕਿ ਪਟਿਆਲਾ ਜਿਲ੍ਹਾ ਵਿੱਚ ਲਾਅ ਐਡ ਆਰਡਰ ਅਤੇ ਲੋਕਾਂ ਦੀ ਸੁਰੱਖਿਆ ਨੂੰ ਹਰ ਹਾਲਤ ਵਿੱਚ ਮਾੜੈ ਅਨਸਰਾ ਤੋ ਸੁਰੱਖਿਅਤ ਕੀਤਾ ਜਾਵੇਗਾ।