ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਪਰਜ਼ੀਡੀਆਮ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ : ਚਰਨਜੀਤ ਬਰਾੜ

ਚੰਡੀਗੜ, 6 ਅਗਸਤ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਪਰਜ਼ੀਡੀਅਮ ਮੈਂਬਰ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਪਰਜ਼ੀਡੀਆਮ ਭਲਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਵੇਗੀ। ਪਰਜ਼ੀਡੀਅਮ ਦੇ ਸਾਰੇ ਮੈਂਬਰ ਸਵੇਰੇ 11 ਵਜੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣਗੇ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਇਕ ਮੀਟਿੰਗ ਵੀ ਹੋਵੇਗੀ, ਜਿਸ ਵਿਚ ਭਵਿੱਖ ਦੀ ਰਣਨੀਤੀ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਕਾਲੀ ਵਿਚ ਸੁਧਾਰ ਨੂੰ ਲੈ ਕੇ ਬਣਾਈ ਗਈ ਹੈ ਅਤੇ ਇਸ ਲਹਿਰ ਨਾਲ ਵੱਡੀ ਗਿਣਤੀ ਵਿਚ ਆਮ ਲੋਕ ਤੇ ਵਿਸ਼ੇਸ਼ ਤੌਰ ’ਤੇ ਪੰਥਕ ਸਖਸ਼ੀਅਤਾਂ ਜੁੜ ਰਹੀਆਂ ਹਨ। ਲਹਿਰ ਵਲੋਂ ਜਿਥੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਲੀਹਾਂ ’ਤੇ ਤੋਰੇ ਜਾਣ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ।

Numerology Astrology: ਦੇਖੋ ਨੰਬਰ ਕਿਵੇਂ ਤੁਹਾਡਾ ਭਵਿੱਖ ਬਦਲ ਸਕਦੇ ਹਨ

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਪਿਛਲੇ ਸਮੇਂ ਦੌਰਾਨ ਕਾਫੀ ਵੱਡਾ ਨਿਘਾਰ ਆਇਆ। ਵਿਸ਼ੇਸ਼ ਤੌਰ ’ਤੇ 2017 ਤੋਂ ਬਾਅਦ ਅਕਾਲੀ ਦਲ ਲਗਾਤਾਰ ਸਾਰੀਆਂ ਚੋਣਾਂ ਹਾਰਿਆਂ। 2022 ਵਿਚ ਇਨ੍ਹਾਂ ਹਾਰ ਦੇ ਕਾਰਨ ਜਾਣਨ ਲਈ ਝੂੰਦਾ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਨੇ ਜਿਹੜੀ ਰਿਪੋਰਟ ਦਿੱਤੀ, ਉਸ ਨੂੰ ਵੀ ਲਾਗੂ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ 2024 ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾ ਵਿਚ ਵੀ ਭੁਗਤਣੇ ਪਏ। ਇਸ ਤੋਂ ਬਾਅਦ ਅਕਾਲੀ ਦਲ ਦੇ ਪੰਥਕ ਆਗੂਆਂ ਨੇ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਪਰ ਜਦੋਂ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਨਾ ਕੀਤੀ ਗਈ ਤਾਂ ਇਸ ਤੋਂ ਬਾਅਦ ਅਕਾਲੀ ਆਗੂਆਂ ਨੇ ਪਾਰਟੀ ਦੇ ਪਲੇਟਫਾਰਮ ’ਤੇ ਆਪਣੀ ਆਵਾਜ਼ ਚੁੱਕੀ ਪਰ ਜਦੋਂ ਉਥੇ ਵੀ ਕੋਈ ਸੁਣਵਾਈ ਨਾ ਹੋਈ ਤਾਂ ਮਜਬੂਰਨ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਗਠਨ ਕੀਤਾ ਗਿਆ ਅਤੇ ਹੁਣ ਕਿਸ ਤਰ੍ਹਾਂ ਸੁਧਾਰ ਲਹਿਰ ਰਾਹੀਂ ਅਕਾਲੀ ਦਲ ਵਿਚ ਸੁਧਾਰ ਕੀਤਾ ਜਾ ਸਕਦਾ ਹੈ, ਇਸ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।

Related Post