ਚੰਡੀਗੜ੍ਹ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 49ਵੇਂ ਦਿਨ ‘ਚ ਦਾਖਲ ਹੋ ਚੁੱਕਾ ਹੈ। ਡੱਲੇਵਾਲ ਦੀ ਸਿਹਤ ਲਗਾਤਾਰ ਬਿੱਗੜਦੀ ਦਿਖਾਈ ਦੇ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੀਆਂ ਹੱਡੀਆਂ ਸੁੰਗੜਨ ਲੱਗ ਪਈਆਂ ਹਨ, ਜੋ ਕਿ ਚਿੰਤਾਜਨਕ ਸਥਿਤੀ ਹੈ। ਦੱਸ ਦਈਏ ਕੀ ਇਸ ਅੰਦੋਲਨ ਸਬੰਧੀ ਅੱਜ ਪਟਿਆਲਾ ਦੇ ਪਾਤੜਾਂ ਵਿੱਚ ਇੱਕ ਮੀਟਿੰਗ ਹੋਣ ਜਾ ਰਹੀ ਹੈ। ਇਸ ਵਿੱਚ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਮੋਰਚਿਆਂ ‘ਤੇ ਖੜ੍ਹੇ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ (SKM) ਦੇ ਆਗੂ ਸ਼ਾਮਲ ਹੋਣਗੇ।