ਗੁਰਦੁਆਰਾ ਸਾਹਿਬ ਅੰਦਰ ਸੇਵਾਦਾਰ ਨਾਲ ਕੁਟਮਾਰ ਕਰਨ ਵਾਲਾ ਥਾਣਾ ਇੰਚਾਰਜ ਮੁਅਤਲ

ਮਾਨਸਾ: ਮਾਨਸਾ ਦੇ ਬੋਹਾ ਕਸਬਾ ਦੇ ਥਾਣਾ ਇੰਚਾਰਜ ਉਤੇ ਪਿੰਡ ਵਾਸਿਆਂ ਨੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਸੇਵਾਦਾਰਾਂ ਦੀ ਕੁੱਟਮਾਰ ਅਤੇ ਗਾਲੀ-ਗਲੋਚ ਕਰਨ ਦੇ ਇੰਲਜ਼ਾਮ ਲਗਾਏ ਸੀ, ਜਿਸ ਤੋਂ ਬਾਅਦ ਪਿੰਡ ਵਾਸਿਆਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ। ਪੁਲਿਸ ਵੱਲੋਂ ਕੀਤੀ ਗਈ ਕੁਟਮਾਰ ਦੀ ਸਾਰੀ ਫੁਟੇਜ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ ਸੀ। ਅੱਜ ਪੰਜਾਬ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਥਾਣਾ ਇੰਚਾਰਜ ਜਸਦੇਵ ਸਿੰਘ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਮਾਨਸਾ ਐਸ.ਪੀ ਨੇ ਸਾਂਝੀ ਕੀਤੀ ਹੈ।

Related Post