ਬੀਜੇਪੀ ਖਿਲਾਫ਼ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆ ‘ਤੇ ਪੁਲਿਸ ਦੀ ਕਾਰਵਾਈ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਤੋਂ ਬੀਜੇਪੀ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਅੱਜ ਚੰਡੀਗੜ੍ਹ ਵਿਖੇ ਨਗਰ ਨਿਗਮ ਦਫ਼ਤਰ ਬਾਹਰ ‘ਆਪ’ ਵਰਕਰਾਂ ਦਾ ਵੱਡਾ ਇੱਕਠ ਦੇਖਣ ਨੂੰ ਮਿਿਲਆ। ਇਨ੍ਹਾਂ ‘ਆਪ’ ਵਰਕਰਾਂ ਨੇ ਚੰਡੀਗੜ੍ਹ ਨਗਰ ਨਿਗਮ ਦਫ਼ਤਰ ਦਾ ਘਿਰਾਓ ਕੀਤਾ ‘ਤੇ ਮੇਅਰ ਚੋਣ ਵੇਲੇ ਬੀਜੇਪੀ ਵੱਲੋਂ ਕੀਤੀ ਗਈ ਧੱਕੇਸ਼ਾਹੀ ਖਿਲਾਫ਼ ਜੰਮ ਕੇ ਨਾਰੇਬਾਜ਼ੀ ਕੀਤੀ। ‘ਆਪ’ ਦੇ ਆਗੂ ਨੇ ਕਿਹਾ ਕਿ ਅੱਜ ਤੋਂ ਅਸੀ ਬੀਜੇਪੀ ਖਿਲਾਫ਼ ਨਗਰ ਨਿਗਮ ਦਫ਼ਤਰ ਬਾਹਰ ਪੱਕਾ ਮੋਰਚਾ ਲਾ ਦਿੱਤਾ ਹੈ।

ਮਸ਼ਹੂਰ Punjabi Singer Geeta Zaildar ਦੀ ਮਾਤਾ ਦਾ ਦਿਹਾਂਤ

ਉਨ੍ਹਾਂ ਅੱਗੇ ਕਿਹਾ ਕਿ ਹੁਣ ਤੋਂ ਰੋਜ਼ ਪਾਰਟੀ ਦੇ ਪੰਜ ਵਰਕਕ ਭੁੱਖ ਹੜਤਾਲ ‘ਤੇ ਬੈਠਣਗੇ। ਇਹ ਪ੍ਰਦਰਸ਼ਨ ਤੱਦ ਤੱਕ ਚੱਲਦਾ ਰਹੇਗਾ ਜਦੋ ਤੱਕ ਸਾਨੂੰ ਇੰਨਸਾਫ਼ ਨਹੀਂ ਮਿਲ ਜਾਂਦਾਂ। ਉਥੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦਾ ਵੀ ਐਕਸ਼ਨ ਦੇਖਣ ਨੂੰ ਮਿਲਿਆ। ਪੁਲਿਸ ਨੇ ਧਰਨਾ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆਂ ਨੂੰ ਹਿਰਾਸਤ ‘ਚ ਲਿਆ ‘ਤੇ ਨਗਰ ਨਿਗਮ ਦਫ਼ਤਰ ਦੇ ਬਾਹਰ ਹੋਏ ਇੱਕਠ ਨੂੰ ਕੁਝ ਹੀ ਦੇਰ ‘ਚ ਸਮੇਟ ਕੇ ਰੱਖ ਦਿੱਤਾ।

Related Post

Leave a Reply

Your email address will not be published. Required fields are marked *