ਨਵੀਂ ਦਿੱਲੀ 01/02/2025 – ਮੰਤਰੀ ਨਿਰਮਲਾ ਸੀਤਾਰਮਨ ਵਲੋਂ ਵਿੱਤ ਮੰਤਰੀ ਸੰਸਦ ਭਵਨ ਵਿਖੇ 1 ਫਰਵਰੀ ਨੂੰ 2025 ਦਾ ਕੇਂਦਰੀ ਬਜਟ ਪੇਸ਼ ਕੀਤਾ। ਇਸ ‘ਚ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਲਈ ਨਿਰਮਲਾ ਸੀਤਾਰਮਨ ਨੂੰ ਵਧਾਈ ਦਿੱਤੀ ਹੈ। ਪੀ.ਐੱਮ. ਮੋਦੀ ਨੇ ਕਿਹਾ,”ਹਰ ਕੋਈ ਤੁਹਾਡੀ ਪ੍ਰਸ਼ੰਸਾ ਕਰ ਰਿਹਾ ਹੈ, ਬਜਟ ਬਹੁਤ ਚੰਗਾ ਹੈ।” ਉਨ੍ਹਾਂ ਕਿਹਾ ਕਿ ਇਹ ਬਜਟ ਆਮ ਨਾਗਰਿਕ, ਵਿਕਸਿਤ ਭਾਰਤ ਦੇ ਮਿਸ਼ਨ ਨੂੰ ਪੂਰਾ ਕਰਨ ਵਾਲਾ ਹੈ। ਇਹ ਬਜਟ ਨਿਵੇਸ਼ ਅਤੇ ਖਪਤ ਨੂੰ ਵਧਾਏਗਾ। ਮੈਂ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਪੀਪਲਜ਼ ਦਾ ਬਜਟ ਬਣਾਉਣ ਲਈ ਵਧਾਈ ਦਿੰਦਾ ਹੈ।
ਇਹ ਵੀ ਪੜ੍ਹੋ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਮਸਲਿਆਂ ਤੇ ਬੁਲਾਈ ਮੀਟਿੰਗ ਤੇ ਪੂਰਨ ਆਸ – ਰੱਖੜਾ
ਪੀ.ਐੱਮ. ਮੋਦੀ ਨੇ ਬਜਟ ਦੀ ਤਾਰੀਫ਼ ਕਰਦੇ ਹੋਏ ਕਿਹਾ,”ਇਹ ਹਰ ਭਾਰਤੀ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਵਾਲਾ ਬਜਟ ਹੈ। ਅਸੀਂ ਕਈ ਸੈਕਟਰ ਨੌਜਵਾਨਾਂ ਲਈ ਖੋਲ੍ਹ ਦਿੱਤੇ ਹਨ। ਇਹ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਡਰਾਈਵ ਕਰਨ ਵਾਲਾ ਹੈ, ਇਹ ਬਜਟ ਫੋਰਸ ਮਲਟੀਪਲਾਇਰ ਹੈ। ਬਜਟ ‘ਚ ਕਿਸਾਨਾਂ ਲਈ ਐਲਾਨ ਹੈ। 100 ਜ਼ਿਲ੍ਹਿਆਂ ‘ਚ ਸਿੰਚਾਈ ਅਤੇ ਬੁਨਿਆਦੀ ਢਾਂਚੇ ਦਾ ਡੈਵਲਪਮੈਂਟ ਹੋਵੇਗਾ।” ਉਨ੍ਹਾਂ ਕਿਹਾ ਕਿ ਭਾਰਤ ‘ਚ ਵੱਡੇ ਸ਼ਿਪ ਦੇ ਨਿਰਮਾਣ ਨੂੰ ਉਤਸ਼ਾਹ ਮਿਲੇਗਾ। ਇਹ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲਾ ਖੇਤਰ ਹੈ। ਦੇਸ਼ ‘ਚ ਟੂਰਿਜ਼ਮ ਲਈ ਬਹੁਤ ਸੰਭਾਵਨਾਵਾਂ ਹਨ। ਬਜਟ ਨਾਲ ਟੂਰਿਜ਼ਮ ਨੂੰ ਮਜ਼ਬੂਤੀ ਮਿਲੇਗੀ। ਖਿਡੌਣਾ ਇੰਡਸਟਰੀ ਨੂੰ ਵਿਸ਼ੇਸ਼ ਸਮਰਥਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 12 ਲੱਖ ਤੱਕ ਦੀ ਆਮਦਨ ਨੂੰ ਟੈਕਸ ਫ੍ਰੀ ਕੀਤਾ ਗਿਆ ਹੈ। ਇਸ ਦਾ ਬਹੁਤ ਵੱਡਾ ਫਾਇਦਾ ਸਾਡੇ ਮਿਡਲ ਕਲਾਸ, ਨੌਕਰੀਪੇਸ਼ਾ ਲੋਕਾਂ ਨੂੰ ਹੋਵੇਗਾ।