ਰਾਤੋ-ਰਾਤ ‘ਆਪ’ ਕੌਂਸਲਰਾਂ ਨੇ ਬਦਲੀ ਪਾਰਟੀ, BJP ਦਾ ਚੰਡੀਗੜ੍ਹ ਮੇਅਰ ਚੋਣਾਂ ‘ਤੇ ਵੱਡਾ ਉਲਟਫੇਰ

ਚੰਡੀਗੜ੍ਹ: ਚੰਡੀਗੜ੍ਹ ਮੇਅਰ ਚੋਣਾਂ ‘ਤੇ ਇਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਪਿਛਲੇ ਇਕ ਦਿਨ ਤੋਂ ਗਾਇਬ ‘ਆਪ’ ਕੌਂਸਲਰ ਅਚਾਨਕ ਉਸ ਸਮੇਂ ਮੀਡੀਆ ਸਾਹਮਣੇ ਆਏ ਜਦੋ ਉਹਨਾਂ ਵੱਲੋਂ ਬੀਜੇਪੀ ਨੂੰ ਜੁਆਇਨ ਕਰ ਲਿਆ। ਇਹਨਾਂ ਕੌਂਸਲਰਾਂ ਪੂਨਮ ਦੇਵੀ, ਨੇਹਾ ਅਤੇ ਗੁਰਚਰਨ ਕਾਲਾ ਨੇ ਬੀਤੇ ਦਿਨ ਹੀ ਦਿੱਲੀ ਜਾ ਕੇ ਬੀਜੇਪੀ ਦਾ ਪੱਲਾ ਫੱੜਿਆ ਹੈ। ਇਸ ਗੱਲ ਦੀ ਪੁਸ਼ਟੀ ਖੁਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਕੀਤੀ ਹੈ।

ਦੱਸ ਦਈਏ ਕਿ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਦੂਜੀ ਵਾਰ ਸੁਣਵਾਈ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮੇਅਰ ਮਨੋਜ ਸੋਨਕਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਜੇ ਸੁਪਰੀਮ ਕੋਰਟ ਮੇਅਰ ਚੋਣਾਂ ਨੂੰ ਦੁਬਾਰਾ ਕਰਵਾਉਣ ਦਾ ਫ਼ੈਸਲਾ ਲੈਂਦੀ ਹੈ ਤਾਂ ਇਸ ਸਥਿਤੀ ’ਚ ਭਾਜਪਾ ਨੂੰ ਸਪੱਸ਼ਟ ਤੌਰ ’ਤੇ ਬਹੁਮਤ ਮਿਲੇਗਾ।

Related Post