ਉਮੰਗ ਵੈੱਲਫੇਅਰ ਫਾਊਂਡੇਸ਼ਨ ਦੀ 8ਵੀਂ ਵਰੇਗੰਢ ਮੌਕੇ ਮਸ਼ਹੂਰ ਰੰਗਕਰਮੀ ਪ੍ਰਾਣ ਸੱਭਰਵਾਲ ਤੇ ਸੁਨੀਤਾ ਸੱਭਰਵਾਲ ਨੇ ਕੱਟਿਆ ਕੇਕ

ਅਨਾਥ ਧੀਆਂ ਦੇ ਰੈਣ ਬਸੇਰੇ ਵਿੱਚ ਸੰਸਥਾਂ ਦਾ ਮਨਾਈ ਵਰ੍ਹੇਗੰਢ ਸਦਾ ਯਾਦਗਾਰ ਰਹੇਗੀ – ਪ੍ਰਧਾਨ ਅਰਵਿੰਦਰ ਸਿੰਘ

ਪਟਿਆਲਾ 1 ਜੁਲਾਈ: ਉਮੰਗ ਵੈੱਲਫੇਅਰ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਸੰਸਥਾਂ ਦੀ 8ਵੀਂ ਵਰੇਗੰਢ ਪ੍ਰਿੰਸੀਪਲ ਅਤੇ ਆਸ਼ਰਮ ਮੁਖੀ ਮੈਡਮ ਉਰਮਿਲਾ ਪੁਰੀ ਜੀ ਦੇ ਸਹਿਯੋਗ ਨਾਲ ਸ੍ਰੀ ਸਨਾਤਨ ਧਰਮ ਕੁਮਾਰ ਸਭਾ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਲਾਹੋਰੀ ਗੇਟ ਪਟਿਆਲਾ ਵਿਖੇ ਰਹਿਣ ਵਾਲੀਆਂ ਅਨਾਥ ਧੀਆਂ ਨਾਲ ਰਲ ਕੇ ਮਨਾਈ ਗਈ। ਇਸ ਮੌਕੇ ਮਸ਼ਹੂਰ ਰੰਗਕਰਮੀ ਪ੍ਰਾਣ ਸੱਭਰਵਾਲ ਤੇ ਸੁਨੀਤਾ ਸੱਭਰਵਾਲ ਸਮੇਤ ਵਿਸ਼ੇਸ਼ ਤੌਰ ਤੇ ਪੁੱਜੇ ਕਈ ਹੋਰ ਪਤਵੰਤੇ ਸੱਜਣਾ ਸਮੇਤ ਸੰਸਥਾਂ ਦੀ ਸਾਰੀ ਟੀਮ ਵੱਲੋਂ ਬਾਲ ਨਿਕੇਤਨ ਦੀਆ ਸਾਰੀਆਂ ਧੀਆਂ ਨਾਲ ਮਿਲ ਕੇ ਕੇਕ ਕੱਟਿਆ ਗਿਆ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਵਲੋਂ ਸੰਸਥਾਂ ਦੇ ਚੱਲ ਰਹੇ ਸਮਾਜ ਸੇਵੀ ਕੰਮਾਂ ਬਾਰੇ ਚਾਨਣਾ ਵੀ ਪਾਇਆ ਗਿਆ ।

ਭਾਜਪਾ ਮਹਿਲਾ ਮੋਰਚਾ ਪ੍ਰਧਾਨ ਨੇ ਜਲੰਧਰ ‘ਚ ਨਸ਼ੇ ਖਿਲਾਫ ਕਾਰਵਾਈ ਦੀ ਕੀਤਾ ਮੰਗ

ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਬੱਚੀਆਂ ਨੂੰ ਸਮਾਜ ਸੇਵੀ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਬਚਨ, ਭਗਤ ਸਿੰਘ ਤੇ ਹੋਰ ਯੋਧਿਆਂ ਦੀਆ ਕਥਾਵਾਂ ਸਾਨੂੰ ਇੱਕ ਚੰਗਾ ਸਮਾਜ ਸੇਵੀ ਬਣਨ ਲਈ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾ ਸੰਸਥਾ ਵਲੋਂ ਕੀਤੇ ਗਏ ਅਤੇ ਚੱਲ ਰਹੇ ਕੰਮਾਂ ਬਾਰੇ ਚਰਚਾ ਕਰਦਿਆ ਕਿਹਾ ਕਿ ਸੰਸਥਾਂ ਵਲੋਂ ਖੂਨਦਾਨ ਕੈਂਪ, ਮੁਫ਼ਤ ਮੈਡੀਕਲ ਕੈਂਪ, ਸਰਕਾਰੀ ਸਕੂਲਾ ਵਿੱਚ ਸਾਈਬਰ ਸੁਰੱਖਿਆ ਸੈਮੀਨਾਰ, ਪੌਦਾਰੋਪਣ, ਲੋਕਾਂ ਨੂੰ ਸਿਹਤਮੰਦ ਰਹਿਣ ਦੇ ਸੁਨੇਹੇ ਨਾਲ ਮੈਰਾਥੋਨ, ਮੁਫ਼ਤ ਆਯੁਰਵੈਦਿਕ ਦਵਾਈਆਂ ਦੇ ਕੈਂਪ ਆਦਿ ਲਗਾਤਾਰ ਜਾਰੀ ਹਨ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਓ ਅਤੇ ਉਸਦੀ ਦੇਖਭਾਲ ਕਰੋ, ਤਾਂ ਜੋ ਹਰ ਵਿਅਕਤੀ ਵਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਿੱਚ ਮੁੱਢਲਾ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਅਨਾਥ ਧੀਆਂ ਦੇ ਇਸ ਰੈਣ ਬਸੇਰੇ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਵਿੱਚ ਸੰਸਥਾਂ ਦਾ ਮਨਾਈ 8ਵੀਂ ਵਰ੍ਹੇਗੰਢ ਸਦਾ ਯਾਦਗਾਰ ਰਹੇਗੀ।

ਪੰਜਾਬ ਦੇ ਸਿਹਤ ਮੰਤਰੀ ਨੇ ਇੱਕੋ-ਜਿਹੇ ਸਾਲਟ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਬਰਾਬਰਤਾ ਲਿਆਉਣ ਦੀ ਕੀਤੀ ਹਮਾਇਤ

ਇਸ ਤੋਂ ਇਲਾਵਾ ਮਸ਼ਹੂਰ ਰੰਗਕਰਮੀ ਪ੍ਰਾਣ ਸੱਭਰਵਾਲ ਦੀ ਨਿਗਰਾਨ ਹੇਠ ਬੱਚੀਆਂ ਨੇ ਨਾਟਕ “ਮੈਨੂੰ ਕੀ” ਖੇਡਿਆ। ਜਿਸ ਨੂੰ ਵੇਖ ਸਾਰਿਆ ਨੇ ਖੂਬ ਤਾੜੀਆ ਵਜਾਈਆਂ ਅਤੇ ਮੌਕੇ ਤੇ ਰੰਗਕਰਮੀ ਟੀਮ ਵਲੋਂ ਬੱਚੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਉਮੰਗ ਸੰਸਥਾਂ ਦੇ ਜਰਨਲ ਸਕੱਤਰ ਰਜਿੰਦਰ ਸਿੰਘ ਸੂਦਨ, ਕੋਆਰਡੀਨੇਟਰ ਡਾ ਗਗਨਪ੍ਰੀਤ ਕੌਰ, ਲੀਗਲ ਅਡਵਾਈਜ਼ਰ ਅਤੇ ਖਜਾਨਚੀ ਯੋਗੇਸ਼ ਪਾਠਕ, ਜੁਆਇੰਟ ਸਕੱਤਰ ਪਰਮਜੀਤ ਸਿੰਘ, ਭਾਵਨਾ ਅਚਾਰੀਆ ਅਕਾਊਂਟ ਅਫ਼ਸਰ ਬਿਜਲੀ ਬੋਰਡ, ਅਕਾਕਸ਼ਾ ਪਾਠਕ, ਅਤੇ ਪਤਵੰਤੇ ਸੱਜਣਾ ਵਿੱਚ ਡਾ ਸਵਰਾਜ ਸਿੰਘ, ਜੀ ਐਸ ਕੱਕੜ, ਐਮ ਐਸ ਜੱਗੀ, ਸੁਭਾਸ਼ ਭਗਤ, ਕਮਲ ਬੈਂਸ, ਜਗਦੀਸ਼ ਕੁਮਾਰ ਅਤੇ ਹੋਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Related Post