ਪੁਰਾਣੀ ਪੈਂਸ਼ਨ ਸਕੀਮ (OPS) ਲਈ ਨੋਟਿਸ ਜ਼ਰੂਰ ਕੱਢਿਆ ਗਿਆ ਪਰ ਲਾਗੂ ਨਹੀਂ ਹੋਈ: ਰਾਜਾ ਵੜਿੰਗ

ਚੰਡੀਗੜ੍ਹ: ਬੀਤੇ ਦਿਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੰਜਾਬ ਦਾ 2023-24 ਦਾ ਬਜਟ ਪੇਸ਼ ਕੀਤਾ ਗਿਆ ਸੀ। ਜਿਸ ‘ਤੇ ਅੱਜ ਸਦਨ ਵਿਚ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੁਰਾਣੀ ਪੈਂਸ਼ਨ ਸਕੀਮ (OPS) ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬਵਿਚ ਲੋਕ ਪੁਰਾਣੀ ਪੈਂਸ਼ਨ ਸਕੀਮ (OPS) ਨੂੰ ਲੈ ਕੇ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾ ਮੁਲਾਜ਼ਮਾਂ ਦੀ ਬੇਸਿਕ ਸੈਲਰੀ ‘ਚੋ 50 ਪ੍ਰਤੀਸ਼ਤ ਕੱਟ ਲਿਆ ਜਾਂਦਾਂ ਦੀ ਅਤੇ DA ਵੀ ਕੱਟਿਆ ਜਾਂਦਾਂ ਸੀ।

ਮੁਲਾਜ਼ਮ ਦੀ ਰਿਟਾਇਰਮੈਂਟ ਵੇਲੇ ਕੱਟੀ ਗਈ ਸੈਲਰੀ ਹੀ ਪੈਂਸ਼ਨ ਲੱਗਦੀ ਸੀ। ਪਰ ਜਦੋ 2004 ਵਿਚ ਕੇਂਦਰ ‘ਚ ਬੀਜੇਪੀ ਸਰਕਾਰ ਆਈ ਤਾਂ ਉਨ੍ਹਾਂ ਨੇ MPS ਸਕੀਮ ਲਾਗੂ ਕਰ ਦਿੱਤੀ ਜਿਸ ਵਿਚ 14 ਪ੍ਰਤੀਸ਼ਤ ਸਰਕਾਰ ਹਿੱਸਾ ਪਾਉਂਦੀ ਹੈ ਤੇ 10 ਪ੍ਰਤੀਸ਼ਤ ਮੁਲਾਜ਼ਮ ਹਿੱਸਾ ਪਾਉਂਦਾ ਹੈ। ਪਰ ਮੁਲਾਜ਼ਮ ਪੁਰਾਣੀ ਪੈਂਸ਼ਨ ਸਕੀਮ (OPS) ਨੂੰ ਹੀ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਵੜਿੰਗ ਵੱਲੋਂ ਕੇਜਰੀਵਾਲ ਦੇ ਇਕ ਪੁਰਾਣੇ ਟਵੀਟ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਵਿਚ ਕੇਜਰੀਵਾਲ ਵੱਲੋਂ ਪੰਜਾਬ ਵਿਚ ਪੁਰਾਣੀ ਪੈਂਸ਼ਨ ਸਕੀਮ (OPS) ਲਾਗੂ ਕਰਨ ਨੂੰ ਲੈ ਕੇ ਸੀ.ਐਮ ਮਾਨ ਨੂੰ ਵਧਾਈ ਦਿੱਤੀ ਸੀ। ਪਰ ਹੱਲੇ ਤੱਕ ਇਹ ਲਾਗੂ ਨਹੀਂ ਹੋਈ।

Related Post

Leave a Reply

Your email address will not be published. Required fields are marked *