ਨਿਤੀਸ਼ ਕੁਮਾਰ ਨੇ ਕਾਂਗਰਸ ਅਤੇ ਲਾਲੂ ਯਾਦਵ ਨੂੰ ਹਨੇਰੇ ਵਿੱਚ ਰੱਖਿਆ: ਮਲਿਕਾਰਜੁਨ ਖੜਗੇ

ਬਿਹਾਰ: ਬਿਹਾਰ ਵਿਚ ਮੁੜ ਤੋਂ ਨਿਤੀਸ਼ ਕੁਮਾਰ ਅਤੇ ਬੀਜੇਪੀ ਦੀ ਸਰਕਾਰ ਬਣ ਗਈ ਹੈ। ਨਿਤੀਸ਼ ਕੁਮਾਰ ਵੱਲੋਂ ਇਕ ਵਾਰ ਫਿਰ ਤੋਂ ਬਿਹਾਰ ਦੇ ਮੁੱਖ ਮੰਤਰੀ ਵੱਜੋਂ ਸੌਹ ਚੁੱਕ ਲਈ ਗਈ ਹੈ। ਬਿਹਾਰ ‘ਚ ਇਸ ਸਮੇਂ ਸਿਆਸੀ ਮਾਹੌਲ ਕਾਫ਼ੀ ਗਰਮਾਇਆ ਹੋਇਆ। ਇਸ ਵੇਲੇ ਕਾਂਗਰਸ ਵੱਲੋਂ ਵੀ ਨਿਤੀਸ਼ ਕੁਮਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ ਜਾ ਰਹੇ ਹਨ। ਹੁਣ ਕਾਂਗਰਸੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ, “ਭਾਰਤ ਗਠਜੋੜ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਪਹਿਲਾਂ ਹੀ ਹੋ ਰਹੀਆਂ ਸਨ, ਇਹ ਅੱਜ ਸਾਹਮਣੇ ਆਇਆ। ਕੋਈ ਵੀ ਇੰਨੀ ਜਲਦੀ ਫੈਸਲੇ ਨਹੀਂ ਲੈਂਦਾ… ਉਨ੍ਹਾਂ (ਨਿਤੀਸ਼ ਕੁਮਾਰ) ਨੇ ਪਹਿਲਾਂ ਹੀ ਫੈਸਲਾ ਲਿਆ ਹੋਵੇਗਾ, ਉਨ੍ਹਾਂ ਨੇ ਸਾਨੂੰ ਅਤੇ ਲਾਲੂ ਯਾਦਵ ਨੂੰ ਹਨੇਰੇ ਵਿੱਚ ਰੱਖਿਆ।”

Related Post