ਨਿਤੀਸ਼ ਕੁਮਾਰ ਨੇ ਮੁੜ ਤੋਂ ਚੁੱਕੀ ਬਿਹਾਰ ਦੇ ਮੁੱਖ ਮੰਤਰੀ ਵੱਜੋਂ ਸੌਹ

nitish kumar alliance with NDA

ਬਿਹਾਰ: ਅੱਜ ਬਿਹਾਰ ਦੀ ਰਾਜਨੀਤੀ ਵਿੱਚ ਕਾਫੀ ਹਲਚਲ ਹੁੰਦੀ ਦਿਖਾਈ ਦਿੱਤੀ। ਨਿਤੀਸ਼ ਕੁਮਾਰ ਵੱਲੋਂ ਅੱਜ ਸਵੇਰੇ ਕਰੀਬ 11 ਵਜੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਗਿਆ ਸੀ। ਨਿਤੀਸ਼ ਨੇ ਭਾਜਪਾ ਨੂੰ ਸਮਰਥਨ ਦਾ ਪੱਤਰ ਦੇ ਕੇ ਸਰਕਾਰ ਬਣਾਉਣ ਦੀ ਗੱਲ ਕੀਤੀ। ਇਸ ਤੋਂ ਪਹਿਲਾਂ ਸੀਐੱਮ ਹਾਊਸ ‘ਚ ਨਿਤੀਸ਼ ਦੀ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਬੈਠਕ ਹੋਈ। ਹੁਣ ਨਿਤੀਸ਼ ਕੁਮਾਰ ਵੱਲੋਂ ਇਕ ਵਾਰ ਫਿਰ ਤੋਂ ਬਿਹਾਰ ਦੇ ਮੁੱਖ ਮੰਤਰੀ ਵੱਜੋਂ ਸੌਹ ਚੁੱਕ ਲਈ ਗਈ ਹੈ।

Related Post