ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਆਪਣੇ ਬਿਆਨਾ ਨੂੰ ਲੈ ਕੇ ਸੁਰਖਿਆ ‘ਚ ਰਹਿੰਦੇ ਨੇ। ਹੁਣ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨਾਂ ਦੀ ਵਕਾਲਤ ਕਰਨ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਪੰਜ ਫ਼ਸਲਾਂ ਤੇ MSP ਦੇ ਪ੍ਰਸਤਾਵ ‘ਤੇ ਸਵਾਲ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ CM ਮਾਨ ਨੂੰ ਪੰਜਾਬ ‘ਤੇ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਖੇਤੀ ਜਿਨਸਾਂ ਦੀ C2 ਫਾਰਮੂਲੇ ਅਨੁਸਾਰ ਖਰੀਦ ਦੀ ਗਰੰਟੀ ਸਬੰਧੀ ਕਾਨੂੰਨ ਦੇ ਹੱਕ ਵਿੱਚ ਮਤਾ ਪਾਸ ਕਰਨ ਦੀ ਗੱਲ ਕਹਿ ਹੈ।
ਉਨ੍ਹਾਂ ਸ਼ੋਸ਼ਲ ਮੀਡੀਆ ਉਤੇ ਇਕ ਪੋਸਟ ਸਾਂਝੀ ਕਰਦਿਆ ਲਿਖਿਆ ਕਿ ” ਤਿੰਨ ਕਰੋੜ ਪੰਜਾਬੀਆਂ ਦੀ ਨੁਮਾਇੰਦਗੀ ਤੇ ਸਭ ਕੁੱਝ ਪਤਾ ਹੋਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਜੀਓ! ਤੁਸੀਂ ਮੁਲਕ ਦੇ ਕਿਸਾਨ ਅੰਦੋਲਨ ਦੇ ਸਾਂਝੇ ਬਿਰਤਾਂਤ ਨੂੰ ਪੰਜਾਬ ਤੱਕ ਸੀਮਤ ਕਰਨ ਤੇ ਸਵਾਮੀਨਾਥਨ ਰਿਪੋਰਟ ਦੀ ਸਿਫਾਰਸ ਸੀ 2+ 50% ਅਨੁਸਾਰ ਐੱਮ ਐੱਸ ਪੀ ‘ਤੇ ਸਾਰੀਆਂ ਖੇਤੀ ਜਿਣਸਾਂ ਦੀ ਖਰੀਦ ਦੀ ਗਰੰਟੀ ਕਰਨ ਬਾਰੇ ਕਾਨੂੰਨ ਬਣਾਉਣ ਦੀ ਮੰਗ ਨੂੰ ਯੂਨੀਅਨ ਸਰਕਾਰ ਦੀ ਇੱਛਾ ਤੇ ਪਰਚੱਲਤ ਐਮ ਸੀ ਪੀ ਅਨੁਸਾਰ ਕੰਟਰੈਕਟ ਅਧਾਰਤ ਸਿਰਫ ਪੰਜ ਜਿਨਸਾਂ ਖਰੀਦਣ ਤੱਕ ਬਦਲਣ ਲਈ ਵਕਾਲਤ ਕੀਤੀ ਹੈ। ਮੁਲਕ ਦੇ ਕਿਸਾਨ ਅੰਦੋਲਨ ਨੂੰ ਵਧਾਈ ਕਿ ਉਹਨਾਂ ਇਸ ਜਾਲ ਨੂੰ ਪਹਿਚਾਣਕੇ ਰੱਦ ਕਰ ਦਿੱਤਾ ਹੈ। ਜੇ ਤੁਹਾਡੀ ਜ਼ਮੀਰ ਅੰਦਰ ਹਾਲੇ ਵੀ ਜਾਗੇ ਹੋਣ ਦਾ ਕੋਈ ਅੰਸ਼ ਬਚਿਆ ਹੋਇਆ ਹੈ ਤਾਂ ਜਿਵੇਂ ਕਾਂਗਰਸ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਕੇ ਯੂਨੀਅਨ ਸਰਕਾਰ ਦੇ ਖੇਤੀ ਸਬੰਧੀ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਸਨ ਉਸੇ ਤਰਾਂ ਪੰਜਾਬ ਤੇ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਸੱਦਕੇ ਖੇਤੀ ਜਿਨਸਾਂ ਦੀ ਸੀ 2 ਫਾਰਮੂਲੇ ਅਨੁਸਾਰ ਖਰੀਦ ਦੀ ਗਰੰਟੀ ਸਬੰਧੀ ਕਾਨੂੰਨ ਦੇ ਹੱਕ ਵਿੱਚ ਮਤਾ ਪਾਸ ਕਰੋ। ਅਪਰੇਸਨ ਲੋਟਸ ਦਾ ਮਨੋਕਲਪਿਤ ਖ਼ਤਰਾ ਉਭਾਰਕੇ ਆਪਣੀ ਸਰਕਾਰ ਦੇ ਹੱਕ ਵਿੱਚ ਵਿਸ਼ਵਾਸ ਮੱਤ ਹਾਸਲ ਕਰਨ ਲਈ ਤਾਂ ਤੁਸੀ ਫੋਰਾ ਨਹੀ ਲਾਉਂਦੇ। ਇੰਨਾ ਹੀ ਨਹੀ ਸਗੋਂ ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਯੂਨੀਅਨ ਸਰਕਾਰ ਦਾ ਵਕੀਲ ਬਣਕੇ ਨਿਭਾਏ ਤਾਜ਼ਾ ਤਾਜ਼ਾ ਤਬਾਹਕੁੰਨ ਰੋਲ ਸਬੰਧੀ ਪੰਜਾਬੀਆ ਤੇ ਮੁਲਕ ਦੇ ਕਿਸਾਨਾਂ ਕੋਲ਼ੋਂ ਦੋਵੇਂ ਹੱਥ ਜੋੜਕੇ ਜਨਤਕ ਤੌਰ ‘ਤੇ ਮੁਆਫ਼ੀ ਮੰਗੋ। ਲੋਕਾਂ ਨੂੰ ਯਾਦ ਹੈ ਕਿ ਤੁਸੀ ਵੋਟਾਂ ਤੋਂ ਪਹਿਲਾਂ ਸਾਰੀਆਂ ਖੇਤੀ ਫਸਲਾਂ ਦੀ ਐਮ ਐਸ ਪੀ ‘ਤੇ ਪੰਜਾਬ ਸਰਕਾਰ ਵੱਲੋਂ ਖ਼ਰੀਦ ਕਰਨ ਦਾ ਵਾਅਦਾ ਕੀਤਾ ਸੀ ਤੇ ਝੂਠਾ ਦਾਅਵਾ ਕੀਤਾ ਸੀ ਕਿ ਦਿੱਲੀ ਸਰਕਾਰ ਸਵਾਮੀਨਾਥਨ ਫਾਰਮੂਲੇ ਅਨੁਸਾਰ ਕਣਕ ਦੀ ਖ਼ਰੀਦ ਕਰ ਰਹੀ ਹੈ। ਦੂਜੇ ਪਾਸੇ ਤੁਹਾਡੀ ਦਿੱਲੀ ਸਰਕਾਰ ਨੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਵਿੱਚੋਂ ਇੱਕ ਨੂੰ ਦਿੱਲੀ ਅੰਦਰ ਲਾਗੂ ਕਰਨ ਲਈ ਨੋਟੀਫਿਕੇਸਨ ਵੀ ਲਾਗੂ ਕਰ ਦਿੱਤਾ ਸੀ।”