ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਆਪਣੀ ਵਿਧਾਇਕੀ ਤੋਂ ਦੇਣ ਅਸਤੀਫ਼ਾ: ਪ੍ਰਗਟ ਸਿੰਘ

ਜਲੰਧਰ: ਪੰਜਾਬ ਦੇ ਜਲੰਧਰ ਤੋਂ ਸਾਬਕਾ ਸਾਸੰਦ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਲੰਧਰ ਸ਼ਹਿਰ ‘ਚ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਚੌਧਰੀ ਪਰਿਵਾਰ ਦੇ ਤਿੱਖੇ ਨਿਸ਼ਾਨੇ ਸਾਧੇ ਨੇ। ਉਨ੍ਹਾਂ ਕਿਹਾ ਕਿ ਮਰਦਾ ਵਾਲੀ ਗੱਲ ਤਾਂ ਹੁੰਦੀ ਹੈ ਜਦੋ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਬੀਜੇਪੀ ਵੱਲੋਂ ਚੋਣ ਲੜਣ। ਇਸ ਨਾਲ ਉਨ੍ਹਾਂ ਨੂੰ ਪਤਾ ਚੱਲ ਜਾਵੇਗਾ ਕਿ ਕਿਸਦੀ ਜ਼ਮਾਨਤ ਜ਼ਬਤ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਿਕਰਮਜੀਤ ਚੌਧਰੀ ਨੇ ਆਪਣਾ ਪੂਰਾ ਪਰਿਵਾਰ ਭਾਜਪਾ ਵਿਚ ਤੋਰ ਦਿੱਤਾ ਹੈ ‘ਤੇ ਆਪ ਖੁਦ ਕਾਂਗਰਸ ਦੇ ਵਿਧਇਕ ਹਨ। ਪ੍ਰਗਟ ਸਿੰਘ ਨੇ ਅੱਗੇ ਕਿਹਾ ਕਿ ਬਿਕਰਮਜੀਤ ਸਿੰਘ ਚੌਧਰੀ ਨੂੰ ਸਕਿਉਰਟੀ ਅਤੇ ਸਰਕਾਰੀ ਘਰ ਮਿਲਿਆ ਹੋਇਆ ਹੈ ‘ਤੇ ਉਹਨਾਂ ਦੀ ਰਾਜਨੀਤੀ ਇਥੇ ਤੱਕ ਹੀ ਸੀਮਿਤ ਹੈ। ਉਹ ਜਨਤਾ ਤੋਂ ਵੱਧ ਆਪਣੀ ਪੋਸਟ ਨੂੰ ਪਿਆਰ ਕਰਦਾ ਹੈ।

Related Post