ਜਗਜੀਤ ਸਿੰਘ ਡੱਲੇਵਾਲ 10 ਮਿੰਟ ਲਈ ਹੋਏ ਬੇਹੋਸ਼

ਖਨੌਰੀ ਬਾਰਡਰ: MSP ਸਮੇਤ ਹੋਰ ਮੰਗਾਂ ਲਈ ਖਨੌਰੀ ਬਾਰਡਰ ‘ਤੇ ਬੈੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਭੁੱਖ ਹੜਤਾਲ ਦਾ ਅੱਜ 24ਵਾਂ ਦਿਨ ਹੈ। 24 ਦਿਨ ਲਗਾਤਾਰ ਭੁੱਖ ਹੜਤਾਲ ਕਰਕੇ ਕਿਸਾਨ ਆਗੂ ਡੱਲੇਵਾਲ ਦੀ ਹਾਲਾਤ ਲਗਾਤਾਰ ਨਾਜ਼ੂਕ ਬਣੀ ਹੋਈ ਹੈ। ਅੱਜ ਉਹ ਅਚਾਨਕ ਬੇਹੋਸ਼ ਹੇ ਕੇ ਡਿੱਗ ਗਏ ਹਨ। ਹਲਾਂਕਿ 10 ਮਿੰਟ ਬਾਅਦ ਉਨ੍ਹਾਂ ਨੂੰ ਵਾਪਿਸ ਹੋਸ਼ ਆ ਗਿਆ ਸੀ। ਦੱਸਿਆ ਇਹ ਵੀ ਗਿਆ ਹੈ ਕਿ ਉਨ੍ਹਾਂ ਨੂੰ ਉਲਟਿਆਂ ਵੀ ਆਈਆਂ ਹਨ। ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।

Related Post