ਜੱਗੂ ਭਗਵਾਨਪੁਰੀਆ ਦਾ ਖ਼ਾਸ ਸਾਥੀ ਦਾ ਜਲੰਧਰ ਪੁਲਿਸ ਵੱਲੋਂ ਐਨਕਾ+ਊਂਟਰ

ਜਲੰਧਰ: ਜੱਗੂ ਭਗਵਾਨਪੁਰੀਆ ਦਾ ਖ਼ਾਸ ਸਾਥੀ ਗੈਂਗਸਟਰ ਕਨੂੰ ਗੁੱਜਰ ਨੂੰ ਜਲੰਧਰ ਪੁਲਿਸ ਨੇ ਇਕ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਅਤੇ ਗੈਂਗਸਟਰ ਕਨੂੰ ਗੁੱਜਰ ਵਿਚਾਲੇ ਮੁਕਾਬਲਾ ਹੋਇਆ।

ਦੋਹਾਂ ਪਾਸਿਆਂ ਕੁੱਲ 9 ਗੋਲੀਆਂ ਚਲਾਈਆਂ ਗਈਆਂ। ਪਰ ਪੁਲਿਸ ਦੀ ਗੋਲੀਬਾਰੀ ਵਿਚ ਗੈਂਗਸਟਰ ਕਨੂੰ ਗੁੱਜਰ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਨੂੰ ਗੁੱਜਰ ਗੈਂਗਸਟਰ ਕਤਲ, ਜ਼ਬਰੀ ਵਸੂਲੀ ਅਤੇ ਧੌਂਸਬਾਜ਼ੀ ਸਮੇਤ ਘਿਨਾਉਣੇ ਹੋਰ ਅਪਰਾਧਾਂ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ।

Related Post