ਪਟਿਆਲਾ, 21 ਜੂਨ: ਪੰਜਾਬੀ ਯੂਨੀਵਰਸਿਟੀ, ਵਿਖੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਐੱਨ.ਐੱਸ.ਐੱਸ. ਵਿਭਾਗ ਦੇ ਸਹਿਯੋਗ ਨਾਲ਼ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ ਅਤੇ ਐੱਨ.ਐੱਸ.ਐੱਸ. ਵਿਭਾਗ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸ਼੍ਰੀ ਗੁਰੂ ਤੇਗ ਬਹਾਦਰ ਹਾਲ ਦੇ ਸਾਹਮਣੇ ਪਾਰਕ ਵਿੱਚ ਸਵੇਰੇ 06:00 ਤੋਂ 07:00 ਵਜੇ ਯੋਗ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 250 ਤੋਂ ਵੀ ਵਧੇਰੇ ਲੋਕਾਂ ਨੇ ਹਿੱਸਾ ਲਿਆ। ਯੂਨੀਵਰਸਿਟੀ ਮਾਡਲ ਸਕੂਲ ਦੇ ਯੂਨੀਵਰਸਿਟੀ ਵਿਦਿਆਰਥੀ, ਅਧਿਆਪਨ ਅਤੇ ਗੈਰ-ਅਧਿਆਪਨ ਅਮਲਾ ਇਸ ਮੌਕੇ ਸ਼ਾਮਿਲ ਹੋਇਆ।
ਸਰੀਰਕ ਸਿੱਖਿਆ ਵਿਭਾਗ ਤੋੰ ਪ੍ਰੋਫੈਸਰ ਡਾ. ਨਿਸ਼ਾਨ ਸਿੰਘ ਦਿਓਲ ਵੱਲੋਂ ਸ਼ਮੂਲੀਅਤ ਕਰ ਰਹੇ ਯੋਗ ਅਭਿਆਸੀਆਂ ਲਈ ਸਵਾਗਤੀ ਸ਼ਬਦ ਬੋਲੇ। ਇਸ ਸਮਾਰੋਹ ਦੀ ਅਗਵਾਈ ਸਰੀਰਕ ਸਿੱਖਿਆ ਵਿਭਾਗ ਦੇ ਸਮੂਹ ਮੈਂਬਰਾਂ ਨੇ ਕੀਤੀ। ਡਾ. ਤਰਲੋਕ ਸਿੰਘ ਸੰਧੂ (ਓਲਪਿਅਨ), ਰਿਟਾਇਰਡ ਪ੍ਰੋਫੈਸਰ, ਪ੍ਰੋ. ਗੁਰਸੇਵਕ ਸਿੰਘ ਫਿਜ਼ੀਕਲ ਕਾਲਜ, ਪਟਿਆਲਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਅਤੇ ਸ. ਹਰਜਸ਼ਨ ਸਿੰਘ ਢਿੱਲੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਜਲੰਧਰ ਜ਼ਿਮਨੀ ਚੋਣਾ ਤੋਂ ਪਹਿਲਾ ਪਟਵਾਰੀਆਂ ਦਾ ਵੱਡਾ ਐਲਾਨ
ਯੋਗ ਅਭਿਆਸ ਉਪਰੰਤ ਜਗਜੀਵਨ ਸਿੰਘ, ਯੋਗਾ ਇੰਸਟ੍ਰਕਟਰ ਵਲੋਂ ਤਿਆਰ ਕਰਵਾਈ ਗਈ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਯੋਗ ਆਸਨ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਡਾ. ਮਾਨ ਸਿੰਘ ਢੀਂਡਸਾ, ਰਾਜ ਤਿਵਾਰੀ (ਅੰਤਰ-ਰਾਸ਼ਟਰੀ ਗਾਇਕ), ਡਾ. ਵਿਭਾ ਸ਼ਰਮਾ, ਡਾ. ਨਵਦੀਪ ਕੰਵਲ, ਡਾ. ਅਭੀਨਵ ਭੰਡਾਰੀ, ਡਾ. ਰਾਜਵਿੰਦਰ ਸਿੰਘ, ਡਾ. ਅਵਤਾਰ ਸਿੰਘ, ਸ. ਹਰਜੀਤ ਸਿੰਘ, ਡਾ. ਅਵਤਾਰ ਸਿੰਘ ਅਤੇ ਸ. ਸਤਵੀਰ ਸਿੰਘ (ਯੂਨੀਵਰਸਿਟੀ ਮਾਡਲ ਸਕੂਲ, ਐਨ.ਐੱਸ.ਐੱਸ) ਨੇ ਇਸ ਸਮਾਗਮ ਵਿਚ ਹਿੱਸਾ ਲਿਆ ਅਤੇ ਯੋਗ ਅਭਿਆਸ ਕੀਤਾ।
ਮੰਚ ਸੰਚਾਲਨ ਪਰਵਿੰਦਰ ਸਿੰਘ ਅਤੇ ਰਘਵੀਰ ਸਿੰਘ ਯੋਗਾ ਇੰਸਟ੍ਰਕਟਰ ਵੱਲੋਂ ਕੀਤਾ ਗਿਆ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ ਨੇ ਸਭ ਦਾ ਧੰਨਵਾਦ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਮਿਤੀ 21/05/2024 ਤੋਂ 20/06/2024 ਤੱਕ ਵਿਭਾਗ ਵੱਲੋਂ ਫੈਕਲਟੀ ਕਲੱਬ, ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਮੁਫ਼ਤ ਯੋਗ ਕੈਂਪ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ, ਜਿਸ ਵਿਚ ਯੋਗ ਅਭਿਆਸੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਅੰਤ ਵਿੱਚ ਆਏ ਹੋਏ ਸਾਰੇ ਯੋਗ ਅਭਿਆਸੀਆਂ ਨੂੰ ਆਹਾਰ ਵਜੋਂ ਫਲ ਅਤੇ ਦਲੀਆ ਦਿੱਤਾ ਗਿਆ।