ਆਸਟ੍ਰੇਲੀਆ ਤੋਂ ਇੱਕ ਦਿਲ ਛੂਹਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਸਿਰਫ਼ 13 ਸਾਲ ਦੇ ਬੱਚੇ ਆਸਟਿਨ ਐਪਲਬੀ ਨੇ ਆਪਣੀ ਬਹਾਦਰੀ, ਹੌਸਲੇ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਆਪਣੇ ਪਰਿਵਾਰ ਦੀ ਜਾਨ ਬਚਾ ਲਈ। ਸਮੁੰਦਰ ਦੀਆਂ ਤੇਜ਼ ਲਹਿਰਾਂ ਵਿੱਚ ਵਹਿ ਗਏ ਪਰਿਵਾਰ ਲਈ ਮਦਦ ਲਿਆਉਣ ਵਾਸਤੇ ਆਸਟਿਨ ਲਗਭਗ 4 ਘੰਟੇ ਤੈਰਦਾ ਰਿਹਾ ਅਤੇ ਆਖ਼ਰਕਾਰ ਕੰਢੇ ਤੱਕ ਪਹੁੰਚਣ ਵਿੱਚ ਕਾਮਯਾਬ ਹੋਇਆ। ਪਰਥ ਦਾ ਰਹਿਣ ਵਾਲਾ ਐਪਲਬੀ ਪਰਿਵਾਰ ਪੱਛਮੀ ਆਸਟ੍ਰੇਲੀਆ ਦੇ ਕੁਇੰਡਾਲਪ ਇਲਾਕੇ ਵਿੱਚ ਛੁੱਟੀਆਂ ਮਨਾਉਣ ਗਿਆ ਹੋਇਆ ਸੀ। ਸ਼ੁੱਕਰਵਾਰ ਦੁਪਹਿਰ ਨੂੰ 47 ਸਾਲਾ ਜੋਆਨ ਐਪਲਬੀ ਆਪਣੇ ਤਿੰਨ ਬੱਚਿਆਂ—ਆਸਟਿਨ (13), ਬਿਊ (12) ਅਤੇ ਗ੍ਰੇਸ (8)—ਦੇ ਨਾਲ ਕਾਇਆਕਿੰਗ ਅਤੇ ਪੈਡਲ ਬੋਰਡਿੰਗ ਕਰ ਰਹੀ ਸੀ। ਇਸ ਦੌਰਾਨ ਅਚਾਨਕ ਮੌਸਮ ਬਦਲ ਗਿਆ ਅਤੇ ਤੇਜ਼ ਹਵਾਵਾਂ ਤੇ ਉੱਚੀਆਂ ਲਹਿਰਾਂ ਕਾਰਨ ਪੂਰਾ ਪਰਿਵਾਰ ਸਮੁੰਦਰ ਦੇ ਡੂੰਘੇ ਪਾਣੀਆਂ ਵੱਲ ਵਹਿ ਗਿਆ।
ਕਾਂਗਰਸ ਆਗੂ ਖੁਦ ਦੇਸ਼ ਦੇ ਖ਼ਿਲਾਫ਼ ਬੋਲਦੇ ਹਨ ਪਰ ਦੂਜਿਆਂ ‘ਤੇ ਦੇਸ਼ਦ੍ਰੋਹ ਦੇ ਇਲਜ਼ਾਮ ਲਗਾਉਂਦੇ: ਰਵਨੀਤ ਸਿੰਘ ਬਿੱਟੂ
ਜਦੋਂ ਹਾਲਾਤ ਕਾਬੂ ਤੋਂ ਬਾਹਰ ਹੋ ਗਏ, ਤਾਂ ਮਾਂ ਜੋਆਨ ਨੇ ਆਪਣੇ ਵੱਡੇ ਪੁੱਤਰ ਆਸਟਿਨ ਨੂੰ ਮਦਦ ਲਿਆਉਣ ਲਈ ਕੰਢੇ ਵੱਲ ਜਾਣ ਲਈ ਕਿਹਾ। ਆਸਟਿਨ ਨੇ ਪਹਿਲਾਂ ਇੱਕ ਹਵਾ ਵਾਲੀ ਕਿਸ਼ਤੀ (ਇਨਫਲੇਟੇਬਲ ਕਾਇਆਕ) ਰਾਹੀਂ ਕੰਢੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਸ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ, ਤਾਂ ਉਸ ਨੇ ਬਿਨਾਂ ਦੇਰੀ ਕੀਤੇ ਆਪਣੀ ਲਾਈਫ ਜੈਕਟ ਉਤਾਰ ਦਿੱਤੀ ਅਤੇ ਤੈਰ ਕੇ ਅੱਗੇ ਵਧਣ ਦਾ ਫ਼ੈਸਲਾ ਕੀਤਾ। ਲਗਭਗ 4 ਕਿਲੋਮੀਟਰ ਦਾ ਫਾਸਲਾ ਤੈਰ ਕੇ ਤੈਅ ਕਰਨ ਵਾਲੇ ਆਸਟਿਨ ਨੇ ਬਾਅਦ ਵਿੱਚ ਦੱਸਿਆ ਕਿ ਲਹਿਰਾਂ ਬਹੁਤ ਤੇਜ਼ ਸਨ ਅਤੇ ਉਸ ਕੋਲ ਕੋਈ ਸੁਰੱਖਿਆ ਸਾਧਨ ਨਹੀਂ ਸੀ। ਉਸ ਨੇ ਕਿਹਾ, “ਮੈਂ ਸਿਰਫ਼ ਇਹੀ ਸੋਚਦਾ ਰਿਹਾ ਕਿ ਕਿਸੇ ਵੀ ਕੀਮਤ ‘ਤੇ ਤੈਰਦੇ ਰਹਿਣਾ ਹੈ। ਜਦੋਂ ਮੈਂ ਕੰਢੇ ਪਹੁੰਚਿਆ, ਤਾਂ ਮੇਰੇ ਵਿੱਚ ਖੜ੍ਹੇ ਰਹਿਣ ਦੀ ਵੀ ਤਾਕਤ ਨਹੀਂ ਬਚੀ ਸੀ।”
SSP ਵਰੁਣ ਸ਼ਰਮਾ ਨਾਲ ਜੁੜੇ ਕਥਿਤ ਵਾਇਰਲ ਕਾਨਫਰੰਸ ਕਾਲ ਮਾਮਲੇ ‘ਚ ਹਾਈ ਕੋਰਟ ਸਖ਼ਤ
ਸ਼ਾਮ ਕਰੀਬ 6 ਵਜੇ ਆਸਟਿਨ ਵੱਲੋਂ ਅਲਾਰਮ ਵਜਾਉਣ ਤੋਂ ਬਾਅਦ ਤੁਰੰਤ ਸਰਚ ਅਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਲਗਭਗ ਰਾਤ 8:30 ਵਜੇ ਇੱਕ ਹੈਲੀਕਾਪਟਰ ਨੇ ਮਾਂ ਜੋਆਨ ਅਤੇ ਬਾਕੀ ਦੋ ਬੱਚਿਆਂ ਨੂੰ ਕੰਢੇ ਤੋਂ ਤਕਰੀਬਨ 14 ਕਿਲੋਮੀਟਰ ਦੂਰ ਸਮੁੰਦਰ ਵਿੱਚ ਲੱਭ ਲਿਆ। ਉਹ ਕਰੀਬ 10 ਘੰਟੇ ਤੱਕ ਪਾਣੀ ਵਿੱਚ ਰਹੇ ਅਤੇ ਇੱਕ ਪੈਡਲ ਬੋਰਡ ਦੇ ਸਹਾਰੇ ਆਪਣੀ ਜਾਨ ਬਚਾਈ। ਪੁਲਿਸ ਇੰਸਪੈਕਟਰ ਜੇਮਸ ਬ੍ਰੈਡਲੇ ਨੇ ਆਸਟਿਨ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਦੇ ਹੌਸਲੇ ਅਤੇ ਸਮਝਦਾਰੀ ਨੇ ਹੀ ਪੂਰੇ ਪਰਿਵਾਰ ਦੀ ਜਾਨ ਬਚਾਈ ਹੈ। ਮਾਂ ਜੋਆਨ ਨੇ ਭਾਵੁਕ ਹੋ ਕੇ ਕਿਹਾ, “ਮੇਰੇ ਤਿੰਨੋ ਬੱਚੇ ਸੁਰੱਖਿਅਤ ਹਨ, ਮੇਰੇ ਲਈ ਇਹੀ ਸਭ ਤੋਂ ਵੱਡੀ ਰਹਿਮਤ ਹੈ।” ਰਾਹਤ ਦੀ ਗੱਲ ਇਹ ਰਹੀ ਕਿ ਮੈਡੀਕਲ ਜਾਂਚ ਤੋਂ ਬਾਅਦ ਕਿਸੇ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਨ ਦੀ ਲੋੜ ਨਹੀਂ ਪਈ।

