ਰਾਧਾ ਰਾਣੀ ਦੇ ਭਜਨਾ ਤੇ ਝੂਮੇ ਭਗਤਜਨ
ਪਟਿਆਲਾ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਚੀਨ ਸ਼੍ਰੀ ਭੂਤਨਾਥ ਮੰਦਿਰ ਵਿੱਚ ਹਰਿਆਲੀ ਤੀਜ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਸੈਂਕੜੇ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਪ੍ਰਾਚੀਨ ਭੂਤਨਾਥ ਮੰਦਿਰ ਦੇ ਮੁਖੀ ਵਰਿੰਦਰ ਖੰਨਾ ਦੀ ਅਗਵਾਈ ਹੇਠ ਮਨਾਇਆ ਗਿਆ ਇਹ ਤਿਉਹਾਰ ਹਰ ਤਿਉਹਾਰ ਦੀ ਤਰ੍ਹਾਂ ਇਸ ਤਿਉਹਾਰ ਨੂੰ ਵੀ ਸ਼ਰਧਾਲੂਆਂ ਦੇ ਸਹਿਯੋਗ ਨਾਲ ਮੰਦਿਰ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਤ ਪ੍ਰਧਾਨ ਸੁਸ਼ੀਲ ਨਈਅਰ ਨੇ ਦੱਸਿਆ ਕਿ ਹਰਿਆਲੀ ਤੀਜ ਦਾ ਤਿਉਹਾਰ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਨਾਇਆ ਗਿਆ। ਇਸ ਦੌਰਾਨ ਭਗਵਾਨ ਸ੍ਰੀ ਰਾਧਾ ਕ੍ਰਿਸ਼ਨ ਜੀ ਨੂੰ ਛਪਣ ਭੋਗ ਚੜ੍ਹਾਈਆਂ ਗਈਆਂ । ਅਤੇ ਕੀਰਤਨ ਉਪਰੰਤ ਭੰਡਾਰਾ ਵੀ ਵਰਤਾਇਆ ਗਿਆ।
ਮਹਿਲਾਵਾਂ ਆਪਣੇ ਦ੍ਰਿੜ ਇਰਾਦੇ ਨਾਲ ਕੁਝ ਵੀ ਹਾਸਿਲ ਕਰ ਸਕਦੀਆਂ ਹਨ: ਡਾ. ਬਲਜੀਤ ਕੌਰ
ਸੁਸ਼ੀਲ ਨਈਅਰ ਨੇ ਕਿਹਾ ਕਿ ਸੁਧਾਰ ਸਭਾ ਪ੍ਰਾਚੀਨ ਸ਼੍ਰੀ ਭੂਤਨਾਥ ਮੰਦਿਰ ਪਿਛਲੇ ਲੰਮੇ ਸਮੇਂ ਤੋਂ ਸਮਾਜ ਦੇ ਸਹਿਯੋਗ ਨਾਲ ਸਨਾਤਨ ਦਾ ਹਰ ਤਿਉਹਾਰ ਧੂਮ-ਧਾਮ ਨਾਲ ਮਨਾਉਂਦਾ ਆ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰਾਚੀਨ ਭੂਤਨਾਥ ਮੰਦਿਰ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਵਿੱਚ ਪਟਿਆਲਾ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮੰਦਰ ਦੀ 23 ਵਿੱਘੇ ਜ਼ਮੀਨ ਵਿੱਚ ਚਾਰ ਦੀਵਾਰੀ ਬਣ ਰਹੀ ਹੈ।
ਪਟਿਆਲੇ ਦੇ ਸਾਰੇ ਸਨਾਤਨੀਆਂ ਨੂੰ ਬੇਨਤੀ ਹੈ ਕਿ ਉਹ ਮੰਦਿਰ ਦੀ ਚੱਲ ਰਹੀ ਉਸਾਰੀ ਲਈ ਦਿਲੋਂ ਦਾਨ ਦੇਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮੰਦਿਰ ਦੀ ਚਾਰ ਦੀਵਾਰੀ ਦਾ ਕੰਮ ਇਸੇ ਤਰ੍ਹਾਂ ਚੱਲਦਾ ਰਹੇ। ਉਹਨਾਂ ਕਿਹਾ ਇੱਹ ਕੰਮ ਸਮਾਜ ਦੀ ਮੱਦਦ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਿੱਧੇ ਤੌਰ ‘ਤੇ ਇੱਟਾਂ, ਰੇਤਾ, ਬੱਜਰੀ, ਸੀਮਿੰਟ, ਬੱਜਰੀ ਵਰਗੀ ਸਮੱਗਰੀ ਭੇਜ ਸਕਦੇ ਹੋ।
ਇਸ ਮੌਕੇ ਮੰਦਿਰ ਕਮੇਟੀ ਦੇ ਸਮੂਹ ਮੈਂਬਰ ਪ੍ਰਧਾਨ ਵਰਿੰਦਰ ਖੰਨਾ, ਪਵਨ ਸਿੰਗਲਾ, ਦੇਵਰਾਜ ਅਗਰਵਾਲ, ਵਰੁਣ ਗੋਇਲ, ਰਮੇਸ਼ ਨਾਨੀ, ਧੀਰਜ ਗੋਇਲ, ਮੋਨਿਕਾ ਸ਼ਰਮਾ, ਅਨੁਰਾਗ ਸ਼ਰਮਾ, ਬਲਰਾਜ, ਧੀਰਜ ਗੋਇਲ, ਰਮੇਸ਼ ਨਾਨੀ, ਅਸ਼ੋਕ, ਅਜੇ ਸ਼ਰਮਾ ਆਦਿ ਹਾਜ਼ਰ ਸਨ | , ਅਸ਼ਵਨੀ ਸ਼ਰਮਾ, ਊਸ਼ਾ ਰਾਣੀ, ਸਨੇਹਾ, ਸੋਨਾਲੀ, ਪੂਜਾ ਵਰਮਾ, ਅਮਰਜੀਤ ਧੀਮਾਨ, ਪੂਜਾ ਸਿੰਗਲ, ਮੀਨੂੰ ਸੋਢੀ ਆਦਿ ਸੰਗਤਾਂ ਹਾਜ਼ਰ ਸਨ।