ਸਾਬਕਾ MP ਡਾ. ਧਰਮਵੀਰ ਗਾਂਧੀ ਕਾਂਗਰਸ ‘ਚ ਹੋਏ ਸ਼ਾਮਲ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਕਈ ਸਿਆਸੀ ਪਾਰਟੀਆਂ ਵਿਚ ਅਦਲਾ-ਬਦਲੀ ਦਾ ਦੌਰਾ ਜਾਰੀ ਹੈ। ਹੁਣ ਦੀ ਤਾਜ਼ਾ ਖ਼ਬਰ ਮੁਤਾਬਕ ਪਟਿਆਲਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਡਾ. ਧਰਮਵੀਰ ਗਾਂਧੀ ਨੇ ਪੰਜਾਬ ਕਾਂਗਰਸ ਪ੍ਰਧਾਨ ਦੀ ਮੌਜੂਦਗੀ ਵਿਚ ਕਾਂਗਰਸ ਦਾ ਪਲ੍ਹਾਂ ਫੜ੍ਹ ਲਿਆ ਹੈ। ਉਨ੍ਹਾਂ ਨੇ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਵਿਖੇ ਅਪਣੀ ਨਵਾਂ ਪੰਜਾਬ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਕਰ ਲਿਆ ਹੈ।

ਭਹਾਵਲਪੁਰ ਯੂਥ ਕਲੱਬ ਵੱਲੋਂ ਥੈਲੇਸੀਮਿਆ ਪੀੜ੍ਹਤ ਬੱਚਿਆ ਲਈ ਲਗਾਏ ਗਏ ਖੂਨਦਾਨ ਕੈਂਪ

ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਕਾਂਗਰਸ ਡਾ.ਗਾਂਧੀ ਨੂੰ ਪਟਿਆਲਾ ਤੋਂ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਦੱਸ ਦੇਈਏ ਕਿ ਡਾ. ਗਾਂਧੀ ਨੇ ਸਾਲ 2019 ਵਿਚ ਆਜ਼ਾਦ ਚੋਣ ਲੜਦਿਆਂ ਵੀ 1,61,645 ਵੋਟਾਂ ਨਾਲ ਪਟਿਆਲਾ ’ਚ ਤੀਜਾ ਸਥਾਨ ਹਾਸਲ ਕੀਤਾ ਸੀ ਜਦਕਿ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੂੰ 56,877 ਵੋਟਾਂ ਮਿਲੀਆਂ ਸਨ। ਸਾਲ 2014 ’ਚ ਡਾ. ਗਾਂਧੀ ਨੇ ਪਟਿਆਲਾ ਲੋਕ ਸਭਾ ’ਚ 3,65,671 ਵੋਟ ਹਾਸਲ ਕਰ ਕੇ ਪ੍ਰਨੀਤ ਕੌਰ ਨੂੰ ਹਰਾਇਆ ਸੀ।

Related Post