ਚੰਡੀਗੜ੍ਹ ਦੇ ਨਵੇਂ ਮੇਅਰ ਕੁਲਦੀਪ ਕੁਮਾਰ ਟੀਟਾ ਦੀ ਤਾਜਪੋਸ਼ੀ ਮੁਲਤਵੀ

ਚੰਡੀਗੜ੍ਹ: ਜਨਵਰੀ ‘ਚ ਹੋਈ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਬੇਸ਼ਕ ਆਮ ਆਦਮੀ ਪਾਰਟੀ ਨੇ ਵੱਡੀ ਲੜਾਈ ਦੇ ਬਾਅਦ ਆਪਣਾ ਮੇਅਰ ਬਣਾ ਲਿਆ ਹੋਵੇ ਪਰ ਹੱਲੇ ਤੱਕ ਨਵੇਂ ਬਣੇ ਮੇਅਰ ਨੂੰ ਮੇਅਰ ਦੀ ਕੁਰਸੀ ਨਸੀਬ ਨਹੀਂ ਹੋਈ। ਪਰਿਵਾਰਕ ਕਾਰਨਾਂ ਕਰਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਕੁਲਦੀਪ ਕੁਮਾਰ ਟੀਟਾ ਨੇ ਤਾਜਪੋਸ਼ੀ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ।

ਕੈਲੀਫੋਰਨੀਆ ‘ਚ ਗੁਰਦੁਆਰਾ ਸਾਹਿਬ ਦੇ ਬਾਹਰ ਗ੍ਰੰਥੀ ਸਿੰਘ ਦਾ ਗੋ.ਲੀਆ ਮਾਰ ਕੇ ਕ.ਤਲ

ਖ਼ਬਰਾਂ ਮੁਤਾਬਕ ਅੱਜ ਦੇ ਇਸ ਪ੍ਰੋਗਰਾਮ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਜਪੋਸ਼ੀ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵਰਕਰਾਂ ਨੂੰ ਹੋਟਲ ਸ਼ਿਵਾਲਿਕ ਵਿਊ ਦੇ ਬਾਹਰ ਇਕੱਠੇ ਹੋਣ ਦਾ ਸੰਦੇਸ਼ ਵੀ ਦਿੱਤਾ ਗਿਆ ਸੀ ਪਰ ਪਰਿਵਾਰਕ ਕਾਰਨਾਂ ਕਰਕੇ ਅੱਜ ਦਾ ਸਮਾਗਮ ਮੁਲਤਵੀ ਕਰਨਾ ਪਿਆ।

Related Post