ਨਵਜੋਤ ਸਿੱਧੂ ਖਿਲਾਫ਼ ਕਾਂਗਰਸ ਹਾਈਕਮਾਂਡ ਲਵੇਗੀ ਐਕਸ਼ਨ!

ਚੰਡੀਗੜ੍ਹ: ਨਵਜੋਤ ਸਿੱਧੂ ਦਾ ਆਪਣੀ ਹੀ ਪਾਰਟੀ ਅੰਦਰ ਚੱਲ ਰਹੇ ਕਾਟੋ-ਕਲੇਸ਼ ਨੂੰ ਲੈ ਕੇ ਮੁਸੀਬਤ ‘ਚ ਘਿਰਦੇ ਨਜ਼ਰ ਆ ਰਹੇ ਹਨ। ਖ਼ਬਰਾਂ ਦੀ ਮਨੀਏ ਤਾਂ ਜਲਦ ਹੀ ਕਾਂਗਰਸ ਹਾਈਕਮਾਂਡ ਨਵਜੋਤ ਸਿੱਧੂ ਖਿਲਾਫ਼ ਨੋਟਿਸ ਜਾਰੀ ਕੀਤਾ ਜਾ ਸਕਦਾ। ਦਰਅਸਲ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿਚ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਆਪਣੇ ਹੀ ਪਾਰਟੀ ਦੇ ਕਈ ਨੇਤਾ ਦੇ ਬਿਨ੍ਹਾਂ ਨਾਂਅ ਲਏ ਨਿਸ਼ਾਨੇ ਸਾਧੇ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਸੁਖਜਿੰਦਰ ਰੰਧਾਵਾ, ਰਵਨੀਤ ਬਿੱਟੂ ਸਮੇਤ ਕਈ ਸੀਨੀਅਰ ਨੇਤਾਵਾਂ ਵੱਲੋਂ ਸਿੱਧੂ ਖ਼ਿਲਾਫ਼ ਅਨੁਸ਼ਾਸਨਹੀਣਤਾ ਦੇ ਦੋਸ਼ ’ਚ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Related Post

Leave a Reply

Your email address will not be published. Required fields are marked *