Breaking Patiala News : ਪਟਿਆਲਾ ਤੋਂ ਭਾਜਪਾ ਲੀਡਰ ਅਨਿਲ ਮੰਗਲਾ ਲਾਪਤਾ, ਭਾਖੜਾ ਤੋਂ ਸਕੂਟਰੀ ਬਰਾਮਦ

ਪਟਿਆਲਾ : ਪਟਿਆਲਾ ਤੋਂ ਭਾਜਪਾ ਲੀਡਰ ਅਨਿਲ ਮੰਗਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪਟਿਆਲਾ ਦੇ ਸਮਾਨਾ ਰੋਡ ਸਥਿਤ ਭਾਖੜਾ ਦੇ ਕੋਲ ਅਨਿਲ ਮੰਗਲਾ ਦੀ ਸਕੂਟੀ ਬਰਾਮਦ ਕੀਤੀ ਗਈ ਹੈ ਤੇ ਉਸ ਸਕੂਟਰੀ ਵਿੱਚ ਕੁਝ ਪੈਸੇ ਪਰਸ ਆਦਿ ਬਰਾਮਦ ਹੋਏ ਨੇ। ਗੋਤਾਖਾਰਾਂ ਦੀ ਟੀਮ ਵੱਲੋਂ ਲਗਾਤਾਰ ਤਲਾਸ਼ੀ ਅਭਿਆਨ ਜਾਰੀ ਹੈ।

ਗੋਤਾਖਾਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਜਗ੍ਹਾ ਤੋਂ ਸਕੂਟਰੀ ਬਰਾਮਦ ਹੋਈ ਹੈ ਉੱਥੇ ਹੀ ਕਿਸੇ ਦੇ ਪੈਰਾਂ ਦੇ ਨਿਸ਼ਾਨ ਵੀ ਮਿਲੇ ਨੇ। ਪਰਿਵਾਰ ਵੱਲੋਂ ਗੋਤਾਖਾਰਾਂ ਨੂੰ ਅਨਿਲ ਮੰਗਲਾ ਦੀ ਫੋਟੋਆਂ ਭੇਜੀਆਂ ਗਈਆਂ ਨੇ ਤਾਂ ਕਿ ਉਹਨਾਂ ਦੀ ਭਾਲ ਹੋ ਸਕੇ। ਪੁਲਿਸ ਵੱਲੋਂ ਵੀ ਲਗਾਤਾਰ ਤਲਾਸ਼ੀ ਅਭਿਆਨ ਜਾਰੀ ਹੈ।

Related Post