ਬਿਕਰਮ ਮਜੀਠੀਆ ਕਰਨਗੇ ਸੀਐਮ ਭਗਵੰਤ ਮਾਨ ਦੇ OSD ਨੂੰ ਲੈ ਕੇ ਵੱਡੇ ਖੁਲਾਸੇ?

ਬੀਤੇ ਦਿਨ ਪੰਜਾਬ ਦੀ ਸੀਐਮ ਭੰਗਵੰਤ ਮਾਨ ਵਿੱਚ ਸਰਕਾਰ ਦੀ ਵਜ਼ਾਰਤ ਵਿੱਚ ਵਾਧਾ ਕੀਤਾ ਗਿਆ ਹੈ। ਜਿੱਥੇ ਸੀਐਮ ਮਾਨ ਨੇ ਆਪਣੀ ਕੈਬਨਿਟ ਵਿੱਚੋਂ ਚਾਰ ਮੰਤਰੀਆਂ ਨੂੰ ਹਟਾ ਕੇ ਪੰਜ ਨਵੇਂ ਚਿਹਰਿਆਂ ਨੂੰ ਕੈਬਿਨਟ ਵਿੱਚ ਜਗ੍ਹਾ ਦਿੱਤੀ ਹੈ ਉੱਥੇ ਹੀ ਵਜ਼ਾਰਤ ਵਿੱਚ ਵਾਧਾ ਕਰਨ ਤੋਂ ਪਹਿਲਾਂ ਸੀਐਮ ਮਾਨ ਨੇ ਆਪਣੇ ਓਐਸਡੀ ਓਂਕਾਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਹਾਲਾਂਕਿ ਸੀਐਮ ਮਾਨ ਦਾ ਇਹ ਫੈਸਲਾ ਬੜਾ ਹੈਰਾਨੀਜਨਕ ਦੱਸਿਆ ਜਾ ਰਿਹਾ। ਸਿਆਸੀ ਗਲਿਆਰਿਆਂ ਵਿੱਚ ਸੀਐਮ ਮਾਨ ਦੇ ਇਸ ਫੈਸਲੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਕੁਝ ਸਿਆਸੀ ਲੀਡਰਾਂ ਵੱਲੋਂ ਸੀਐਮ ਮਾਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਵਿਜੀਲੈਂਸ ਬਿਊਰੋ ਵੱਲੋਂ ਪੁਲਿਸ ਕੇਸ ਦੀ ਅਖ਼ਰਾਜ ਰਿਪੋਰਟ ਦਾਖ਼ਲ ਕਰਨ ਬਦਲੇ 20,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਸੀਐਮ ਮਾਨ ਤੇ ਨਿਸ਼ਾਨਾ ਸਾਧ ਦੇ ਹੋਏ ਕਿਹਾ ਕਿ ਭਗਵੰਤ ਮਾਨ ਜੀ ਆ ਓਐਸਡੀ ਕਿਉਂ ਬਦਲਿਆ ਕਾਰਨ ਦੱਸੋ!! ਨਹੀਂ ਤੇ ਫਿਰ ਦਾਸ ਦਸੂ ਤਿਗੜੀ ਦੇ ਕਾਰਨਾਮੇ!! ਹੁਣ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਦੇ ਇਸ ਡਿਵੀਟ ਤੋਂ ਬਾਅਦ ਸੀਐਮ ਮਾਨ ਵੱਲੋਂ ਕੀ ਜਵਾਬ ਸਾਹਮਣੇ ਆਉਂਦਾ ਜਾਂ ਆਉਣ ਵਾਲੇ ਦਿਨਾਂ ਵਿੱਚ ਬਿਕਰਮ ਮਜੀਠੀਆ ਓਐਸਡੀ ਓਂਕਾਰ ਸਿੰਘ ਨੂੰ ਲੈ ਕੇ ਕੀ ਵੱਡਾ ਖੁਲਾਸਾ ਕਰਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈ ਕਰੇਗਾ।

Related Post