Big News: ਚੋਣ ਕਮੀਸ਼ਨ ਨੇ ਜਲੰਧਰ ਤੇ ਲੁਧਿਆਣਾ ਦੇ ਪੁਲਿਸ ਕਮੀਸ਼ਨਰ ਦਾ ਕੀਤਾ ਤਬਾਦਲਾ

ਚੰਡੀਗੜ੍ਹ, 22 ਮਈ: ਚੋਣ ਕਮੀਸ਼ਨ ਨੇ ਚੋਣਾ ਦੇ ਇਸ ਮੌਸਮ ਵਿਚ ਵੱਡਾ ਐਕਸ਼ਨ ਲੈਂਦੇ ਹੋਏ ਜਲੰਧਰ ਤੇ ਲੁਧਿਆਣਾ ਦੇ ਪੁਲਿਸ ਕਮੀਸ਼ਨਰ ਨੂੰ ਬੱਦਲ ਦਿੱਤਾ ਹੈ। ਜਲੰਧਰ ਦੇ ਪੁਲਿਸ ਕਮੀਸ਼ਨਰ ਸਵਪਨ ਸ਼ਰਮਾ ਅਤੇ ਲੁਧਿਆਣਾ ਦੇ ਪੁਲਿਸ ਕਮੀਸ਼ਨਰ ਕੁਲਦੀਪ ਚਹਿਲ ਹੱਟਾ ਦਿੱਤੇ ਗਏ ਹਨ। ਦੋਵੇ ਅਧਿਕਾਰੀਆਂ ਨੂੰ ਹੁਣ ਗੈਰ ਚੋਣ ਡਿਉਟੀ ਉਤੇ ਭੇਜਿਆ ਜਾਵੇਗਾ।

ਪੰਜਾਬ ਭਾਜਪਾ ਪ੍ਰਧਾਨ Sunil Jakhar ਨੇ ਚੋਣ ਕਮੀਸ਼ਨ ਨੂੰ ਲਿਖਿਆ ਪੱਤਰ

ਚੋਣ ਕਮੀਸ਼ਨ ਨੇ ਹੁਣ ਮੁੱਖ ਸਕੱਤਰ ਤੋਂ ਦੋਵੇ ਅਹੁਦੀਆਂ ਦੇ ਲਈ ਤਿੰਨ-ਤਿੰਨ ਨਾਂਅ ਦਾ ਪੈਨਲ ਮੰਗਿਆ ਹੈ, ਜਿਸ ਦੇ ਤਹਿਤ ਇਸ ਪੈਨਲ ਵਿਚ ਕਿਸੇ ਇਕ ਨੂੰ ਚੁੱਣ ਕੇ ਲੁਧਿਆਣਾ ਅਤੇ ਜਲੰਧਰ ਦੇ ਪੁਲਿਸ ਕਮੀਸ਼ਨਰ ਦੀ ਡਿਉਟੀ ਸੌਂਪ ਦਿੱਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਨਾਂਅ ਦੀ ਸੂਚੀ ਵੀ ਜਲਦ ਸਾਹਮਣੇ ਆ ਜਾਵੇਗੀ।

Related Post