ਬੀਜੇਪੀ ਨੂੰ ਵੱਡਾ ਝਟਕਾ, ਕੇਂਦਰੀ ਮੰਤਰੀ ਪਸ਼ੂਪਤੀ ਪਾਰਸ ਦਾ ਅਸਤੀਫਾ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾ ਬੀਜੇਪੀ ਨੂੰ ਵੱਡਾ ਝਟਕਾ ਲੱਗਿਆ ਹੈ। RLJP ਦੇ ਰਾਸ਼ਟਰੀ ਪ੍ਰਧਾਨ ਪਸ਼ੂਪਤੀ ਪਾਰਸ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਨਡੀਏ ਵਿੱਚ ਮੇਰੇ ਨਾਲ ਬੇਇਨਸਾਫ਼ੀ ਹੋਈ ਹੈ।

ਹੁਣ ਮੈਂ ਫੈਸਲਾ ਕਰਾਂਗਾ ਕਿ ਕਿੱਥੇ ਜਾਣਾ ਹੈ। ਦਿੱਲੀ ਵਿਖੇ ਹੋਈ ਇਕ ਪ੍ਰੈਸ ਵਾਰਤਾ ਵਿਚ ਉਨ੍ਹਾਂ ਕਿਹਾ ਕਿ “5-6 ਦਿਨ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਮੈਂ ਐਨਡੀਏ ਵੱਲੋਂ ਸੀਟਾਂ ਦਾ ਐਲਾਨ ਹੋਣ ਤੱਕ ਇੰਤਜ਼ਾਰ ਕਰਾਂਗਾ। ਮੈਂ ਐਨਡੀਏ ਦੀ ਬਹੁਤ ਇਮਾਨਦਾਰੀ ਨਾਲ ਸੇਵਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ “ਮੋਦੀ ਇੱਕ ਵੱਡੇ ਨੇਤਾ ਹਨ। ਦੇਸ਼ ਨਾਲ, ਪਰ ਸਾਡੀ ਪਾਰਟੀ ਅਤੇ ਨਿੱਜੀ ਤੌਰ ‘ਤੇ ਸਾਡੇ ਨਾਲ ਬੇਇਨਸਾਫ਼ੀ ਹੋਈ ਹੈ। ਇਸ ਲਈ ਮੈਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।

Related Post