ਡਿਨਰ ਕਰਨ ਤੋਂ 30 ਮਿੰਟ ਬਾਅਦ ਪੰਜਾਬੀ ਗਾਇਕ ਬੰਟੀ ਬੈਂਸ ‘ਤੇ ਹਮਲਾ

ਮੋਹਾਲੀ: ਪੰਜਾਬ ਵਿਚ ਲਗਾਤਾਰ ਗੈਂਗਸਟਰਾਂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਨੂੰ ਧਮਕਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਥੇ ਇਕ ਪਾਸੇ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਸਰਚ ਆਪ੍ਰੇਸ਼ਨ ਕਰ ਰਹੀ ਹੈ ਉਥੇ ਹੀ ਦੂਜੇ ਪਾਸੇ ਗੈਂਗਸਟਰਾਂ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਧਮਕਾਉਣ ਤੋਂ ਪਿੱਛੇ ਨਹੀਂ ਹੱਟ ਰਹੇ। ਹੁਣ ਇਕ ਵਾਰ ਫਿਰ ਇਕ ਹੋਰ ਪੰਜਾਬੀ ਸਿੰਗਰ ਗੈਂਗਗਸਟਰਾਂ ਦੇ ਨਿਸ਼ਾਨੇ ਉਤੇ ਆ ਗਿਆ ਹੈ। ਪੰਜਾਬੀ ਸਿੰਗਰ ਬੰਟੀ ਬੈਂਸ ਉਤੇ ਕੁਝ ਅਣਪਛਾਤੇ ਗੈਂਗਸਟਰਾਂ ਵੱਲੋਂ ਗੋਲੀ ਚਲਾਈ ਗਈ ਹੈ। ਹਲਾਂਕਿ ਇਹ ਗੋਲੀ ਸਿਰਫ਼ ਉਨ੍ਹਾਂ ਨੂੰ ਡਰਾਉਣ ਲਈ ਚਲਾਈ ਗਈ ਸੀ।

ਪੰਜਾਬ ‘ਚ ਹੁਣ ਰਜਿਸਟਰੀਆਂ ‘ਤੇ NOC ਦੀ ਸ਼ਰਤ ਖ਼ਤਮ

ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਸੈਕਟਰ 79 ਦੇ ਕਟਾਣੀ ਪ੍ਰੀਮੀਅਮ ਢਾਬੇ ‘ਤੇ ਹੋਈ, ਜਿੱਥੇ ਪੰਜਾਬੀ ਗੀਤਕਾਰ ਬੰਟੀ ਬੈਂਸ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਡਿਨਰ ਕਰ ਰਹੇ ਸਨ। ਬੰਟੀ ਬੈਂਸ ਵੱਲੋਂ ਇੰਸਟਾਗ੍ਰਾਮ ‘ਤੇ ਇਕ ਸਟੋਰੀ ਪੋਸਟ ਕੀਤੀ ਗਈ ਜਿਸ ਤੋਂ ਠੀਕ 30 ਮਿੰਟ ਬਾਅਦ ਰੈਸਟੋਰੈਂਟ ‘ਤੇ ਗੋਲੀਆਂ ਚਲਾਈਆਂ ਗਈਆਂ। ਖੁਸ਼ਕਿਸਮਤੀ ਨਾਲ, ਉਹ ਉਸ ਸਮੇਂ ਰੈਸਟੋਰੈਂਟ ਵਿੱਚ ਨਹੀਂ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related Post