ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਲੰਧਰ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ‘ਆਪ’ ਨੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਮੋਹਿੰਦਰ ਭਗਤ ‘ਤੇ ਭਰੋਸਾ ਪ੍ਰਗਟਾਇਆ ਹੈ। ਆਪ ਨੇ ਮੋਹਿੰਦਰ ਭਗਤ ਨੂੰ ਉਮੀਦਵਾਰ ਐਲਿਆ ਹੈ ਜੋ ਕਿ 14 ਅ੍ਰਪੈਲ ਨੂੰ ਭਾਜਪਾ ਛੱਡ ਕੇ ਆਏ ਸਨ ਤੇ ਉਹਨਾਂ ਨੇ ਆਪ ਦਾ ਪੱਲਾ ਫੜ ਲਿਆ ਸੀ। ਮੋਹਿੰਦਰ ਭਗਤ ਦਾ ਪੱਛਮੀ ਹਲਕੇ ਵਿਚ ਕਾਫ਼ੀ ਪ੍ਰਭਾਵ ਹੈ।
ਉਮੰਗ ਵੈਲਫੇਅਰ ਫਾਉਂਡੇਸ਼ਨ ਮੈਂਬਰਾਂ ਨੇ ਬਿਰਧ ਆਸ਼ਰਮ ਰੋਂਗਲਾ ਵਿੱਖੇ ਬਜ਼ੁਰਗਾਂ ਨਾਲ ਮਨਾਇਆ “ਵਰਲਡ ਫਾਦਰ ਡੇਅ”
ਮੋਹਿੰਦਰ ਭਗਤ 2023 ਵਿਚ ਹੋਈਆਂ ਲੋਕ ਸਭਾ ਉਪ ਚੋਣਾਂ ਦੌਰਾਨ ਭਾਜਪਾ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਗਏ ਸਨ। ਮਹਿੰਦਰ ਭਗਤ ਨੇ ਚੰਡੀਗੜ੍ਹ ‘ਚ ‘ਆਪ’ ਦਾ ਝਾੜੂ ਫੜਿਆ ਸੀ। ਮੋਹਿੰਦਰ ਦੇ ਪਿਤਾ ਚੁੰਨੀ ਲਾਲ ਭਗਤ ਪੰਜਾਬ ਭਾਜਪਾ ਦਾ ਵੱਡਾ ਚਿਹਰਾ ਸਨ। ਉਹ ਸੂਬਾ ਸਰਕਾਰ ਵਿਚ ਮੰਤਰੀ ਵੀ ਰਹਿ ਚੁੱਕੇ ਹਨ।