ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਤਾ ਅਸਤੀਫ਼ਾ, ਨਵੇਂ ਮੁੱਖ ਮੰਤਰੀ ਦਾ ਨਾਂਅ ਆਇਆ ਸਾਹਮਣੇ

ਹਰਿਆਣਾ: ਹਰਿਆਣਾ ਦੀ ਸਿਆਸਤ ਵਿਚ ਇਕ ਵੱਡਾ ਭੁੱਚਾਲ ਦੇਖਣ ਨੂੰ ਮਿਲਿਆ ਹੈ। ਅੱਜ ਸਵੇਰੇ ਜਿੱਥੇ ਜੇਜੇਪੀ ਨੇ ਬੀਜੇਪੀ ਨਾਲ ਆਪਣਾ ਗੱਠਜੋੜ ਤੋੜ ਦਿੱਤਾ ਹੈ ਉਥੇ ਹੀ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣਾ ਅਸਤੀਫ਼ਾ ਗਵਰਨਰ ਨੂੰ ਸੌਂਪ ਦਿੱਤਾ ਹੈ। ਮੁੱਖ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਹੁਣ ਦੋ ਨਾਂਵਾਂ ‘ਤੇ ਚਰਚਾ ਚੱਲ ਰਹੀ ਹੈ, ਨਾਇਬ ਸੈਣੀ ਅਤੇ ਸੰਜੇ ਭਾਟੀਆ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ ‘ਚ ਅੱਗੇ ਚੱਲ ਰਹੇ ਹਨ।

“ਸਰਕਾਰ-ਵਪਾਰ ਮਿਲਣੀ” ਦੀ ਪਹਿਲਕਦਮੀ ਉਦਯੋਗਪਤੀਆਂ ਲਈ ਵਰਦਾਨ ਸਾਬਤ ਹੋਈ

ਆਗਾਮੀ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਹਰਿਆਣਾ ‘ਚ ਸਿਰਫ਼ ਗੈਰ-ਜਾਟ ਹੀ ਮੁੱਖ ਮੰਤਰੀ ਬਣੇਗਾ। ਹਰਿਆਣਾ ਵਿੱਚ ਨਵੀਂ ਕੈਬਨਿਟ ਦਾ ਗਠਨ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਨਵੇਂ ਮੁੱਖ ਮੰਥਰੀ ਦਾ ਅੱਜ ਹੀ ਸੰਹੁ ਚੁੱਕ ਸਮਾਗਮ ਹੋਵੇਗਾ।

Related Post