ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਘਰ ਮੁੜ ਤੋਂ ਕਿਲਕਾਰਿਆਂ ਗੁੰਜਣ ਵਾਲੀਆ ਹਨ। ਦਰਅਸਲ ਕੁਝ ਦਿਨ ਪਹਿਲਾ ਸਿੱਧੂ ਮੂਸੇਵਾਲਾ ਦੇ ਤਾਇਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਮਾਤਾ ਚਰਨ ਕੌਰ ਗਰਭਵਤੀ ਹਨ ‘ਤੇ ਉਹ ਮਾਰਚ ਮਹੀਨੇ ਵਿਚ ਬੱਚੇ ਨੂੰ ਜਨਮ ਦੇ ਸਕਦੇ ਹਨ। ਹੁਣ ਮਾਤਾ ਚਰਨ ਕੌਰ ਇਸ ਸਮੇਂ ਹਸਪਤਾਲ ਦਾਖਲ ਹਨ ਤੇ ਕਿਸੇ ਸਮੇਂ ਵੀ ਖੁਸ਼ਖਬਰੀ ਆ ਸਕਦੀ ਹੈ। ਉਨ੍ਹਾਂ ਨੂੰ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਦੀ ਮਨੀਏ ਤਾਂ ਮਾਤਾ ਚਰਨ ਕੌਰ ਜੁੜਵਾ ਬੱਚਿਆਂ ਨੂੰ ਜਨਮ ਦੇ ਸਕਦੇ ਹਨ।

