ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਾਇਕਵਾਂਡੋ ‘ਚ ਅੰਡਰ-14 ਲੜਕੇ/ ਲੜਕੀਆਂ ਦੇ ਵਿੱਚ ਪਟਿਆਲਾ ਬਣਿਆ ਓਵਰਆਲ ਚੈਂਪੀਅਨ

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਾਇਕਵਾਂਡੋ 'ਚ ਅੰਡਰ-14 ਲੜਕੇ/ ਲੜਕੀਆਂ ਦੇ ਵਿੱਚ ਪਟਿਆਲਾ ਬਣਿਆ ਓਵਰਆਲ ਚੈਂਪੀਅਨ

ਪਟਿਆਲਾ, 1 ਨਵੰਬਰ: ਅਨੁਰਾਗ ਸ਼ਰਮਾ
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਪਟਿਆਲੇ ਜਿਲੇ ਦੇ ਖਿਡਾਰੀਆਂ ਨੇ ਤਾਇਕਵਾਂਡੋ ‘ਚ ਖੇਡ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ 14 ਲੜਕੇ ਤੇ ਲੜਕੀਆਂ ਦੇ ਵਿੱਚ ਓਵਰਆਲ ਚੈਂਪੀਅਨਸ਼ਿਪ ਜਿੱਤੀ। ਉਹਨਾਂ ਨੇ ਪਟਿਆਲੇ ਜਿਲੇ ਦੇ ਖਿਡਾਰੀਆਂ ਨੂੰ ਅਤੇ ਕੋਚਾ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਵੀ ਦਿੱਤੀ।ਇਹ ਮੁਕਾਬਲੇ ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਕਰਵਾਏ ਗਏ।ਲੜਕਿਆਂ ਦੇ ਮੁਕਾਬਲਿਆਂ ਵਿੱਚ ਪਟਿਆਲੇ ਜਿਲੇ ਨੇ ਗੋਲਡ-8,ਸਿਲਵਰ-2 ਤੇ ਬਰਾਉਨਜ਼-1 ਮੈਡਲ ਜਿੱਤ ਕੇ ਓਵਰਆਲ ਟਰਾਫੀ ਜਿੱਤੀ। ਜਲੰਧਰ ਨੇ ਗੋਲਡ -3, ਬਰਾਉਨਜ਼-3 ਮੈਡਲ ਜਿੱਤ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ । ਪਠਾਨਕੋਟ ਨੇ ਗੋਲਡ-1, ਸਿਲਵਰ-3,ਬਰਾਉਨਜ਼-1 ਮੈਡਲ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲੇ ਜਿਲੇ ਨੇ ਗੋਲਡ-8, ਸਿਲਵਰ-1, ਬਰਾਉਨਜ਼-1 ਮੈਡਲ ਜਿੱਤ ਕੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਗੋਲਡ-1, ਸਿਲਵਰ-3,ਬਰਾਉਨ-2 ਮੈਡਲ ਜਿੱਤ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ।ਮਾਨਸਾ ਨੇ ਗੋਲਡ-1 ਸਿਲਵਰ-2, ਬਰਾਉਨਜ਼-2 ਮੈਡਲ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਮੁੱਖ ਮਹਿਮਾਨ ਦੇ ਤੌਰ ਤੇ ਡੀਐਸਸੀ ਡਾ.ਦਲਜੀਤ ਸਿੰਘ ਤੇ ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਅਵਾਰਡੀ ਅਤੇ ਡਾ ਰਾਜਦੀਪ ਸਿੰਘ (ਚੇਅਰਮੈਨ) ਪਲੇਅ ਵੇਜ਼ ਸੀਨੀਅਰ ਸੈਕੰਡਰੀ ਸਕੂਲ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਮੈਡਲ ਪਾ ਕੇ ਤੇ ਓਵਰਆਲ ਟਰਾਫੀ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਅਬਜਰਵਰ ਨਿਖਿਲ ਹੰਸ,ਰਵੀ ਸਿੰਘ-ਟੈਕਨੀਕਲ ਕਮੇਟੀ ਮੈਂਬਰ,ਸ਼ਸ਼ੀ ਮਾਨ,ਬਲਵਿੰਦਰ ਸਿੰਘ ਜੱਸਲ,ਗੁਰਪ੍ਰੀਤ ਸਿੰਘ ਟਿਵਾਣਾ,ਡਾ ਆਸਾ ਸਿੰਘ, ਸਤਵਿੰਦਰ ਸਿੰਘ ਤਾਇਕਵਾਂਡੋ ਕੋਚ,ਸੁਰਿੰਦਰਪਾਲ ਸਿੰਘ ਐਸਪੀ,ਹਰਜੀਤ ਸਿੰਘ, ਗੁਰਪਿਆਰ ਸਿੰਘ,ਮੋਹਿਤ ਕੁਮਾਰ,ਅਜਮੇਰ ਸਿੰਘ, ਬੁੱਧਰਾਮ,ਗੁਰਪ੍ਰੀਤ ਸਿੰਘ ਰੈਫਰੀ,ਚਿਰਾਗ਼ ਕੁਮਾਰ, ਜੈਤਸ਼ਾਹੂਦੀਪ ਸਿੰਘ ਗਰੇਵਾਲ, ਮਮਤਾ ਰਾਣੀ,ਪਵਨ ਸਿੰਗਲਾ, ਅਮਨਦੀਪ ਕੌਰ ਕੋਚ,ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

Related Post