ਨਰਾਤਿਆਂ ਮੌਕੇ ਮਾਤਾ ਕਾਲੀ ਦੇਵੀ ਮੰਦਰ ‘ਚ ਮਾਤਾ ਕੀ ਚੌਂਕੀ ‘ਚ ਬ੍ਰਾਹਮਣ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਨੇ ਕੀਤੀ ਜਯੋਤੀ ਪ੍ਰਚੰਡ

ਨਰਾਤਿਆਂ ਮੌਕੇ ਮਾਤਾ ਕਾਲੀ ਦੇਵੀ ਮੰਦਰ ‘ਚ ਮਾਤਾ ਕੀ ਚੌਂਕੀ ‘ਚ ਬ੍ਰਾਹਮਣ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਨੇ ਕੀਤੀ ਜਯੋਤੀ ਪ੍ਰਚੰਡ

ਪਟਿਆਲਾ, 14 ਅਕਤੂਬਰ: ਅਨੁਰਾਗ ਸ਼ਰਮਾ
ਇਤਿਹਾਸਕ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ ਨਵਰਾਤਰਿਆਂ ਦੇ ਚਲਦਿਆਂ ਸੰਗਤਾਂ ਕਾਫੀ ਸ਼ਰਧਾ ਅਤੇ ਉਤਸ਼ਾਹ ਨਾਲ ਮਾਤਾ ਰਾਣੀ ਨੂੰ ਨਮਸਤਕ ਕਰਨ ਪਹੁੰਚ ਰਹੀਆ ਹਨ। ਇਸ ਦੌਰਾਨ ਕਰਵਾਈ ਜਾ ਰਹੀ ਮਾਤਾ ਕੀ ਚੌਂਕੀ ਦੌਰਾਨ ਬ੍ਰਾਹਮਣ ਸਭਾ ਦੇ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਸ਼ਰਮਾ ਨੇ ਜਯੋਤੀ ਪ੍ਰਚੰਡ ਕੀਤੀ। ਇਸ ਮੌਕੇ ਪੀ ਆਰ ਟੀ ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਵੀ ਮੌਜੂਦ ਸਨ। ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪ੍ਰਾਚੀਨ ਕਾਲੀ ਮਾਤਾ ਮੰਦਿਰ ਦਾ ਨਵ – ਨਿਰਮਾਣ ਕਰਵਾ ਕੇ ਇੱਕ ਇਤਿਹਾਸ ਰਚਿਆ ਜੋ ਕੇ ਪਿਛਲੀਆਂ ਸਰਕਾਰਾਂ ਦੇ ਕਦੇ ਧਿਆਨ ਵਿਚ ਕਦੀ ਨਹੀਂ ਆਇਆ, ਪਰ ਜੋ ਕੰਮ ਹੁਣ ਕਰਵਾਏ ਜਾ ਰਹੇ ਹਨ, ਉਸ ਨੂੰ ਰਹਿੰਦੀ ਦੁਨੀਆਂ ਤਕ ਆਮ ਆਦਮੀ ਪਾਰਟੀ ਦੀ ਇਸ ਸੇਵਾ ਨੂੰ ਯਾਦ ਰੱਖਿਆ ਜਾਵੇਗਾ। ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਸਥਾ ਪ੍ਰਾਚੀਨ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਨਾਲ ਜੁੜੀ ਹੋਈ ਹੈ ਜਿਥੇ ਹਰ ਕਿਸੀ ਦੇ ਮਨ ਦੀ ਮੁਰਾਦ ਪੂਰੀ ਹੁੰਦੀ ਹੈ। ਇਸ ਮੌਕੇ ਭਗਵਾਨ ਦਾਸ ਜੁਨੇਜਾ ਨੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਪੰਜਾਬ ਦੀ ਬੇਹਤਰੀ ਵਾਸਤੇ ਅਰਦਾਸ ਕੀਤੀ ਅਤੇ ਮੰਦਿਰ ਕਮੇਟੀ ਦੇ ਮੈਂਬਰ ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜ ਕੁਮਾਰ ਗੁਪਤਾ ਸਮੇਤ ਹੋਰ ਅਹੁਦੇਦਾਰ ਵੀ ਮੌਜੂਦ ਸਨ, ਜਿਨ੍ਹਾਂ ਦੀ ਦੇਖ ਰੇਖ ਵਿਚ ਇਸ ਪਵਿੱਤਰ ਮੰਦਿਰ ਦਾ ਨਿਰਮਾਣ ਚਲ ਰਿਹਾ ਹੈ।ਇਸ ਮੌਕੇ ਬ੍ਰਾਹਮਣ ਸਭਾ ਕੇ ਸਾਰੇ ਕਮੇਟੀ ਮੈਂਬਰ ਮੌਜੂਦ ਸਨ।

