ਬਜਰੰਗਬਲੀ ਰੂਪ ਵਿੱਚ ਛੋਟੇ ਬੱਚਿਆਂ ਨੇ ਰੱਖਿਆ ਨੀਹ ਪੱਥਰ

ਬਜਰੰਗਬਲੀ ਰੂਪ ਵਿੱਚ ਛੋਟੇ ਬੱਚਿਆਂ ਨੇ ਰੱਖਿਆ ਨੀਹ ਪੱਥਰ
ਬਜਰੰਗਬਲੀ ਰੂਪ ਵਿੱਚ ਛੋਟੇ ਬੱਚਿਆਂ ਨੇ ਰੱਖਿਆ ਨੀਹ ਪੱਥਰ

ਪ੍ਰਾਚੀਨ ਸ੍ਰੀ ਰਾਮ ਮੰਦਿਰ ਦਾ ਹੋਇਆ ਸ਼ਿਲਾ ਨਿਆਸ

ਬਜਰੰਗਬਲੀ ਰੂਪ ਵਿੱਚ ਛੋਟੇ ਬੱਚਿਆਂ ਨੇ ਰੱਖਿਆ ਨੀਹ ਪੱਥਰ

ਬਜਰੰਗਬਲੀ ਰੂਪ ਵਿੱਚ ਛੋਟੇ ਬੱਚਿਆਂ ਨੇ ਰੱਖਿਆ ਨੀਹ ਪੱਥਰ
ਬਜਰੰਗਬਲੀ ਰੂਪ ਵਿੱਚ ਛੋਟੇ ਬੱਚਿਆਂ ਨੇ ਰੱਖਿਆ ਨੀਹ ਪੱਥਰ

ਪਟਿਆਲਾ 11 ਅਕਤੂਬਰ , ਸਵੀਤਾ ਸ਼ਰਮਾ

ਪਟਿਆਲਾ ਸ਼ਹਿਰ ਵਿੱਚ ਅੱਜ ਇੱਕ ਵਾਰ ਫੇਰ ਸਨਾਤਨੀ ਯੋਧਿਆਂ ਵੱਲੋਂ ਇਤਿਹਾਸ ਰਚਿਆ ਗਿਆ। ਕਈ ਸਾਲਾਂ ਤੋਂ ਬੰਦ ਪ੍ਰਾਚੀਨ ਸ੍ਰੀ ਰਾਮ ਮੰਦਿਰ, ਰਾਮ ਨਗਰ ਸਨੋਰੀ ਅੱਡਾ ਪਟਿਆਲਾ ਜਿਸ ਦੇ ਹਾਲਾਤ ਖੰਡਰ ਵਿੱਚ ਤਬਦੀਲ ਹੋ ਰਹੇ ਹਨ। ਇਸ ਪ੍ਰਾਚੀਨ ਮੰਦਿਰ ਦੇ ਨਵ ਨਿਰਮਾਣ ਦਾ ਅੱਜ ਪਹਿਲੇ ਨਰਾਤੇ ਵਾਲੇ ਦਿਨ ਛੋਟੇ ਛੋਟੇ ਬੱਚਿਆਂ ਨੇ ਰਾਮ ਭਗਤ ਸ੍ਰੀ ਹਨੂਮਾਨ ਜੀ ਦਾ ਸਵਰੂਪ ਧਾਰ ਕੇ ਨੀਵ ਪੱਥਰ ਰੱਖਿਆ । ਇਸ ਬਾਰੇ ਜਾਣਕਾਰੀ ਦਿੰਦੇ ਸਨਾਤਨ ਸੇਵਾ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਇਹ ਬਹੁਤ ਹੀ ਇਤਿਹਾਸਿਕ ਅਤੇ ਪ੍ਰਾਚੀਨ ਮੰਦਿਰ ਹੈ। ਜਿਸ ਵਿੱਚ ਭਗਵਾਨ ਸ੍ਰੀ ਰਾਮ ਸ਼ਾਲੀਗਰਾਮ ਰੂਪ ਵਿੱਚ ਬਿਰਾਜਮਾਨ ਹਨ ਅਤੇ ਨਾਲ ਮਾਤਾ ਜਾਨਕੀ ਭਗਵਾਨ ਲਸਮਣ ਜੀ ਵੀ ਵਿਰਾਜਮਾਨ ਹਨ। ਉੱਥੇ ਹੀ ਪ੍ਰਾਚੀਨ ਕਾਲ ਤੋਂ ਹੀ ਬਜਰੰਗ ਵਾਲੀ ਜੀ ਵੀ ਇੱਥੇ ਬਿਰਾਜਮਾਨ ਹਨ। ਪਰ ਧਰਮ ਅਰਥ ਸ਼ਾਖਾ ਵੱਲੋਂ ਇਸ ਨੂੰ ਅਨਸੇਫ ਇਮਾਰਤ ਕਹਿ ਕੇ ਜਿੰਦਾ ਲਾ ਦਿੱਤਾ ਗਿਆ ਸੀ । ਬਾਅਦ ਵਿੱਚ ਸਨਾਤਨੀਆਂ ਨੇ ਇਕੱਠੇ ਹੋ ਇਸ ਦੀ ਸਾਂਭ ਸੰਭਾਲ ਕਰਨੀ ਸ਼ੁਰੂ ਕੀਤੀ ਅਤੇ ਹੁਣ ਪਟਿਆਲਾ ਸ਼ਹਿਰ ਦੇ ਰਾਮ ਭਗਤਾਂ ਨੇ ਇਸ ਦੀ ਉਸਾਰੀ ਨਵੇਂ ਸਿਰੇ ਤੋਂ ਕਰਨ ਦੀ ਸੋਹ ਖਾਦੀ ਹੈ। ਅੱਜ ਇਸ ਦਾ ਆਰੰਭ ਹੋ ਗਿਆ ਹੈ । ਜਲਦ ਹੀ ਇੱਕ ਭਵ ਸਵਰੂਪ ਵਿੱਚ ਰਾਮ ਮੰਦਿਰ ਤਿਆਰ ਹੋਵੇਗਾ ਅੱਜ ਸਵੇਰੇ ਭੂਮੀ ਪੂਜਨ ਨਵ ਗ੍ਰਹਿ ਪੂਜਨ ਅਤੇ ਹਵਨ ਦੇ ਨਾਲ ਇਸ ਸ਼ੁਭ ਕਾਰਜ ਨੂੰ ਸ਼ੁਰੂ ਕੀਤਾ ਗਿਆ ਅਤੇ ਇੱਕ ਨਵੀਂ ਪਹਿਲ ਕੀਤੀ ਗਈ ਕਿ ਛੋਟੇ ਛੋਟੇ ਬੱਚਿਆਂ ਨੂੰ ਬਜਰੰਗ ਬਲੀ ਜੀ ਦਾ ਰੂਪ ਬਣਾ ਕੇ ਉਹਨਾਂ ਤੋਂ ਭਗਵਾਨ ਸ੍ਰੀ ਰਾਮ ਜੀ ਦੇ ਮੰਦਿਰ ਦਾ ਨੀਵ ਪੱਥਰ ਰਖਵਾਇਆ ਗਿਆ। ਕਿਉਂਕਿ ਇਹਨਾਂ ਦਾ ਮੰਨਣਾ ਹੈ ਕਿ ਰਾਮ ਜੀ ਦੇ ਕਾਰਜ ਹਨੂਮਾਨ ਜੀ ਸਿੱਧ ਕਰਦੇ ਹਨ ਅਤੇ ਉਹ ਕਿਸ ਰੂਪ ਵਿੱਚ ਆ ਕੇ ਇਸ ਕਾਰਜ ਨੂੰ ਆਰੰਭ ਕਰਨ ਇਹ ਉਹਨਾਂ ਦੀ ਮਾਇਆ ਹੈ । ਇਸ ਮਹਾਨ ਕਾਰਜ ਦੇ ਵਿੱਚ ਅੱਜ ਪਟਿਆਲਾ ਸ਼ਹਿਰ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਨੇ ਹਿੱਸਾ ਲਿੱਤਾ ਉਥੇ ਹੀ ਐਮ ਐਲ ਏ ਅਜੀਤ ਪਾਲ ਸਿੰਘ ਕਹੋਲੀ ਨੇ ਵਿਸ਼ੇਸ ਤੌਰ ਪੁੰਹਚ ਕੇ ਭਗਵਾਨ ਦਾ ਅਸ਼ੀਰਵਾਦ ਲਿਤਾ ਨਾਲ ਹੀ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਜੀ ਵੀ ਨਤਮਸਤਕ ਹੋਏ। ਇਸਤੋਂ ਇਲਾਵਾ ਭਾਜਪਾ ਆਗੂ ਭੂਪੇਸ਼ ਅਗਰਵਾਲ, ਭਾਜਪਾ ਆਗੂ ਕਰੁਨ ਕੌੜਾ, ਕਾਂਗਰਸੀ ਆਗੂ ਅਨੀਲ ਮੋਦਗਿਲ, ਸੰਗੀਤਾ ਸ਼ਰਮਾ , ਭਾਜਪਾ ਆਗੂ ਸੁਸ਼ੀਲ ਨਈਅਰ, ਆਪ ਆਗੂ ਦਵਿੰਦਰਪਾਲ ਸਿੰਘ ਮਿਕੀ, ਧਾਰਮਿਕ ਗੁਰੂ ਸੰਜੀਵ ਗੁਰੂ ਜੀ ਮਹਾਰਾਜ, ਦੇ ਨਾਲ ਨਾਲ ਕਈ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਹੁੰਚ ਕੇ ਜਿੱਥੇ ਇਸ ਨੇਕ ਕਾਰਜ ਦੀ ਸਲਾਗਾ ਕੀਤੀ ਉਥੇ ਹੀ ਤਨ ਮਨ ਧਨ ਨਾਲ ਸੇਵਾ ਕਰਨ ਦਾ ਵੀ ਭਰੋਸਾ ਦਵਾਇਆ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੀਆਂ ਬਹੁਤ ਸਾਰੀ ਸ਼ਖਸ਼ੀਅਤਾਂ ਵੱਲੋਂ ਮੰਦਿਰ ਦੀ ਸਾਂਭ ਸੰਭਾਲ ਲਈ ਪੂਰਨ ਸਹੀ ਸਹਿਯੋਗ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਕਮੇਟੀ ਮੈਂਬਰਾਂ ਵੱਲੋਂ ਸਮਸਤ ਸ਼ਹਿਰ ਦੇ ਦਾਨੀ ਸੱਜਣਾਂ ਨੂੰ ਇਹ ਬੇਨਤੀ ਕੀਤੀ ਗਈ ਕਿ ਉਹ ਇਸ ਮਹਾਨ ਕਾਰਜ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਵੱਧ ਤੋਂ ਵੱਧ ਯੋਗਦਾਨ ਪਾ ਇਸ ਨੇਕ ਕਾਰਜ ਨੂੰ ਯੋਗਦਾਨ ਕਰਨ ।

ਇਸ ਸਮੇਂ ਮੌਜੂਦ ਰਹੇ ਰਵਿੰਦਰ ਬਾਂਸਲ, ਸੰਜੇ ਗੋਇਲ, ਪਵਨ ਅਚਾਰਿਆ, ਚੰਦਰ ਦੀਪ ਧੀਮਾਨ, ਸੁਰੇਸ਼ ਕੁਮਾਰ , ਭਾਰਤਦੀਪ ਠਾਕੁਰ, ਵਰੁਣ ਕੌਸ਼ਲ, ਅਸ਼ੋਕ ਸਿੰਗਲਾ, ਵਰਿੰਦਰ ਗੋਲਡੀ, ਵਰਿੰਦਰ ਗਾਂਧੀ , ਦਵਿੰਦਰ ਸੈਣੀ ਰਜਿੰਦਰ ਕੁਮਾਰ , ਐਡਵੋਕੇਟ ਦਵਿੰਦਰ ਰਾਜਪੂਤ, ਅਸ਼ਵਨੀ ਸ਼ਰਮਾ, ਕਮਲ ਕੋਸ਼ੀਸ਼, ਮੁਕੇਸ਼ ਕੁਮਾਰ ,ਲੱਕੀ ,ਸੋਨੂ ਯਾਦਵਿੰਦਰ ਸ਼ਰਮਾ , ਧੀਰਜ ਗੋਇਲ, ਤੋਂ ਇਲਾਵਾ ਸੈਂਕੜੇ ਰਾਮ ਭਗਤ ਮੌਜੂਦ ਰਹੇ ਅਤੇ ਸਭ ਨੇ ਹਵਨ ਵਿੱਚ ਪੂਰਨ ਅਹੂਤੀ ਪਾ ਭਗਵਾਨ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਲਿੱਤਾ ।

Related Post