ਉਮੰਗ ਵੈੱਲਫੇਅਰ ਫਾਉਂਡੇਸ਼ਨ ਦੀ ਮੈਂਬਰ ਅਧਿਆਪਿਕਾ ਜਸਵੀਰ ਕੌਰ ਨੋ ਲਗਾਏ ਬੂਟੇ

ਉਮੰਗ ਵੈੱਲਫੇਅਰ ਫਾਉਂਡੇਸ਼ਨ ਦੀ ਮੈਂਬਰ ਅਧਿਆਪਿਕਾ ਜਸਵੀਰ ਕੌਰ ਨੋ ਲਗਾਏ ਬੂਟੇ
ਪਹਿਲਾਂ ਲਗਾਏ ਬੂਟਿਆਂ ਦੀ ਸਾਂਭ ਸੰਭਾਲ ਵੀ ਯਕੀਨੀ ਬਣਾਈਏ- ਅਰਵਿੰਦਰ ਸਿੰਘ

ਪਟਿਆਲਾ 5 ਮਾਰਚ ( ) ਮੌਸਮ ਦਾ ਮਿਜ਼ਾਜ ਬਦਲਦੇ ਹੀ ਉਮੰਗ ਵੈੱਲਫੇਅਰ ਫਾਉਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਸਾਰੇ ਮੈਂਬਰਾਂ ਨੇ ਆਪਣੇ ਆਪਣੇ ਪੱਧਰ ਤੇ ਬੂਟੇ ਲਾਉਣ ਅਤੇ ਹੋਰਨਾਂ ਨੂੰ ਵੀ ਇਸ ਸਾਲ ਵੱਧ ਤੋਂ ਵੱਧ ਬੂਟੇ ਲਗਾਉਂਣ ਦੀ ਅਪੀਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਸੰਬੰਧ ਵਿੱਚ ਉਮੰਗ ਦੀ ਮੈਂਬਰ ਅਤੇ ਅਧਿਆਪਿਕਾ ਜਸਵੀਰ ਕੌਰ ਨੇ ਵੀ ਬੀਤੇ ਦਿਨੀਂ ਪਟਿਆਲਾ ਦੇ ਪਲੇ-ਵੇਅਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਛਾਂਦਾਰ ਅਤੇ ਫਲਦਾਰ ਬੂਟੇ ਲਗਾ ਕੇ ਇਸ ਸਾਲ ਦੇ ਪੌਦਾਰੋਪਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ।
ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਾਨੂੰ ਇਸ ਵਾਰ ਬੂਟੇ ਲਗਾਉਣ ਵਿੱਚ ਚੰਗਾ ਹੰਭਲਾ ਮਾਰਨਾ ਹੋਵੇਗਾ ਅਤੇ ਮੁੜ੍ਹ ਇਨ੍ਹਾਂ ਬੂਟਿਆਂ ਦੀ ਅਤੇ ਪਹਿਲਾਂ ਲਗਾਏ ਬੂਟਿਆਂ ਦੀ ਸਾਂਭ ਸੰਭਾਲ ਲਈ ਵੀ ਯਤਨ ਕਰਨਾ ਹੋਵੇਗਾ। ਕਿਓਂਕਿ ਸਾਲ ਪ੍ਰਤੀ ਸਾਲ ਗਰਮੀ ਵਿੱਚ ਵਾਧਾ ਹੋਣ ਕਾਰਣ ਗਲੋਬਲ ਵਾਰਮਿੰਗ ਦਾ ਡਰ ਵੀ ਵਧਦਾ ਜਾ ਰਿਹਾ ਹੈ। ਇਸ ਦੇ ਹੱਲ ਲਈ ਸਾਨੂੰ ਏਅਰ ਕੰਡੀਸ਼ਨਰਾਂ ਦੀ ਘੱਟ ਵਰਤੋਂ, ਮੋਟਰ ਵਹੀਕਲਾ ਦੀ ਬਜਾਏ ਸਾਈਕਲ ਚਲਾਉਣ ਦੀ ਆਦਤ ਆਦਿ ਹੋਰ ਕਈ ਅਹਿਮ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ, ਤਾਂ ਜੋ ਅਸੀਂ ਆਉਣ ਵਾਲੀ ਪਨੀਰੀ ਨੂੰ ਚੰਗਾ ਤੇ ਸਾਫ਼ ਸੁਥਰਾ ਜੀਵਨ ਦੇ ਸਕੀਏ।

ਇਸ ਮੌਕੇਂ ਸੰਸਥਾ ਦੇ ਹੋਰ ਮੈਂਬਰਾਂ ਵਿੱਚ ਸੁਰਿੰਦਰ ਸਿੰਘ, ਯੋਗੇਸ਼ ਪਾਠਕ, ਅਨੁਰਾਗ ਆਚਾਰੀਆ, ਰਾਜਿੰਦਰ ਸਿੰਘ ਸੂਦਨ, ਪਰਮਜੀਤ ਸਿੰਘ, ਵਿਮਲ ਸ਼ਰਮਾਂ, ਸੋਨੀ, ਡਾ ਗਗਨਪ੍ਰੀਤ ਕੌਰ, ਹਿਮਾਨੀ ਵੀ ਮੌਜੂਦ ਰਹੇ।
ਫ਼ੋਟੋ – ਉਮੰਗ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਨਾਲ ਮਿਲ ਕੇ ਅਧਿਆਪਿਕਾ ਜਸਵੀਰ ਬੂਟੇ ਲਗਾਉਂਦੇ ਹੋਏ

Related posts:

Related Post