3 ਵਿਅਕਤੀਆਂ ਨੂੰ 3 ਵੱਖ ਵੱਖ ਅਸਲਿਆਂ ਸਮੇਤ ਬਠਿੰਡਾ ਪੁਲਿਸ ਨੇ  ਕੀਤਾ ਕਾਬੂ।

3 ਵਿਅਕਤੀਆਂ ਨੂੰ 3 ਵੱਖ ਵੱਖ ਅਸਲਿਆਂ ਸਮੇਤ ਬਠਿੰਡਾ ਪੁਲਿਸ ਨੇ  ਕੀਤਾ ਕਾਬੂ।

ਇਹਨਾਂ ਦੇ ਕਬਜ਼ੇ ਵਿਚੋਂ .32 ਬੋਰ ਪਿਸਟਲ, .315 ਬੋਰ ਦੇਸੀ ਕੱਟਾ, 30 ਬੋਰ ਪਿਸਟਲ ਬਰਾਮਦ ਕੀਤੇ ਗਏ।

ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਵਲੋਂ ਦੌਰਾਨੇ ਗਸਤ ਥਾਣਾ ਨੇਹੀਆਂਵਾਲਾ ਦੇ ਏਰੀਏ ਪਿੰਡ ਮਹਿਮਾ ਸਰਜਾ ਦੇ ਕੋਲ ਮੁਖਬਰੀ ਦੇ ਆਧਾਰ ਪਰ ਤਿੰਨ ਵਿਅਕਤੀਆਂ ਨੂੰ ਅਸਲੇ ਸਮੇਤ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿਚੋਂ .32 ਬੋਰ ਪਿਸਟਲ, .315 ਬੋਰ ਦੇਸੀ ਕੱਟਾ.30 ਬੋਰ ਪਿਸਟਲ ਬਰਾਮਦ ਕੀਤਾ ਗਿਆ।
ਥਾਣਾ ਨੇਹੀਆਂਵਾਲਾ ਦੇ ਪਿੰਡ ਮਹਿਮਾ ਸਰਜਾ ਕੋਲ 3 ਵਿਅਕਤੀ ਨਜਾਇਜ਼ ਅਸਲੇ ਸਮੇਤ ਘੁੰਮ ਰਹੇ ਹਨ, ਜਿਹਨਾਂ ਨੂੰ ਦੌਰਾਨੇ ਗਸਤ ਪੁਲਿਸ ਪਾਰਟੀ ਵਲੋਂ ਗਿਰਫ਼ਤਾਰ ਕਰਕੇ ਇਹਨਾ ਖਿਲਾਫ ਮੁਕੱਦਮਾ ਨੰਬਰ 25 ਮਿਤੀ 4-3-2024 ਅ/ਧ 25/54/59 ਅਸਲਾ ਐਕਟ ਥਾਣਾ ਨੇਹੀਆਵਾਲਾ ਵਿਖੇ ਦਰਜ ਕੀਤਾ ਗਿਆ। ਇਹ ਤਿੰਨੋ ਦੋਸ਼ੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਸਨ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
*ਦੋਸ਼ੀ ਸਚਿਨ ਅਤੇ ਇੰਦਰਜੀਤ ਸਿੰਘ ਮੁਕਦਮਾ ਨੰਬਰ 31/24 ਅ/ਧ 307,34 IPC ਥਾਣਾ ਸਿਟੀ ਫਿਰੋਜ਼ਪੁਰ ਦੇ ਮੁਕਦਮੇ ਵਿੱਚ ਭਗੌੜੇ ਸਨ।

Byte ਅਜੇ ਗਾਂਧੀ ਐਸਪੀਡੀ

Related Post