ਜ਼ਿਲ੍ਹਾ ਪੱਧਰੀ ਖੇਡਾਂ ’ਚ ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਖੇਡ ਪ੍ਰਦਰਸ਼ਨ

ਜ਼ਿਲ੍ਹਾ ਪੱਧਰੀ ਖੇਡਾਂ ’ਚ ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਖੇਡ ਪ੍ਰਦਰਸ਼ਨ


ਪਟਿਆਲਾ, 01 ਅਕਤੂਬਰ: ਅਨੁਰਾਗ ਸ਼ਰਮਾ
ਖੇਡ ਵਿਭਾਗ ਪਟਿਆਲਾ ਵੱਲ਼ੋਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ। ਜਿਲ੍ਹਾ ਪੱਧਰੀ ਖੇਡਾਂ ਵਿੱਚ ਹਾਕੀ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਵਾਲੀਬਾਲ ਸਮੈਸ਼ਿੰਗ, ਸਾਫਟਬਾਲ, ਨੈੱਟਬਾਲ, ਬਾਸਕਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਬਾਕਸਿੰਗ, ਸ਼ੂਟਿੰਗ, ਜੂਡੋ ਅਤੇ ਫੈਨਸਿੰਗ ਖੇਡਾਂ ਵੱਖ-ਵੱਖ ਉਮਰ ਵਰਗ ਅਤੇ ਵੱਖ-ਵੱਖ ਸਥਾਨਾਂ ਤੇ ਕਰਵਾਈਆਂ ਗਈਆਂ।
ਇਹਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਸ੍ਰ. ਗੁਰਲਾਲ ਸਿੰਘ ਘਨੌਰ ਐਮ.ਐਲ.ਏ ਘਨੌਰ ਅਤੇ ਹਰਪਾਲ ਜੁਨੇਜਾ ਚੇਅਰਮੈਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਓਹਨਾ ਖਿਡਾਰੀਆਂ ਹੀ ਹੌਸਲਾ ਅਫਜਾਈ ਵੀ ਕੀਤੀ।
ਖੋ-ਖੋ ਅੰਡਰ-17 ਲੜਕੀਆਂ ਵਿੱਚ ਰਾਜਪੁਰਾ ਦੀ ਟੀਮ ਨੇ ਸਮਾਣਾ II ਦੀ ਟੀਮ ਨੂੰ 07-02 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਪਟਿਆਲਾ ਦਿਹਾਤੀ ਦੀ ਟੀਮ ਨੇ ਸਨੌਰ ਦੀ ਟੀਮ ਨੂੰ 05 ਅੰਕਾਂ ਨਾਲ ਹਰਾਇਆ। ਅੰਡਰ-14 ਲੜਕਿਆਂ ਵਿੱਚ ਰਾਜਪੁਰਾ ਦੀ ਟੀਮ ਨੇ ਨਾਭਾ ਦੀ ਟੀਮ ਨੂੰ 10-8 ਨਾਲ ਹਰਾਇਆ। ਅੰਡਰ-17 ਲੜਕਿਆਂ ਵਿੱਚ ਘਨੌਰ ਦੀ ਟੀਮ ਨੇ ਰਾਜਪੁਰਾ ਦੀ ਟੀਮ ਨੂੰ 4-2 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਫੁੱਟਬਾਲ ਅੰਡਰ-14 ਲੜਕਿਆਂ ਵਿੱਚ ਆਜਾਦ ਫੁੱਟਬਾਲ ਕਲੱਬ ਨੇ ਮਾਈਲਸਟੋਨ ਸਕੂਲ ਦੀ ਟੀਮ ਨੂੰ 2-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਪੋਲੋ ਬੀ ਦੀ ਟੀਮ ਨੇ ਸੁਸ਼ੀਲਾ ਦੇਵੀ ਦੀ ਟੀਮ ਨੂੰ 2-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਬਾਸਕਟਬਾਲ ਅੰਡਰ-14 ਲੜਕਿਆਂ ਵਿੱਚ ਪੋਲੋ ਏ ਦੀ ਟੀਮ ਨੇ ਅਪੋਲੋ ਪਬਲਿਕ ਸਕੂਲ ਦੀ ਟੀਮ ਨੂੰ ਹਰਾਇਆ। ਪੋਲੋ ਬੀ ਦੀ ਟੀਮ ਨੇ ਦ ਮਿਲੇਨੀਅਮ ਸਕੂਲ ਦੀ ਟੀਮ ਨੂੰ ਹਰਾਇਆ। ਰਾਜਪੁਰਾ ਕਲੱਬ ਦੀ ਟੀਮ ਨੇ ਪਾਤੜਾਂ ਦੀ ਟੀਮ ਨੂੰ ਹਰਾਇਆ। ਡਰਿਬਲ ਡਰੀਮਜ ਦੀ ਟੀਮ ਨੂੰ ਮਲਟੀਸਕੂਲ ਦੀ ਟੀਮ ਨੇ ਹਰਾਇਆ। ਮਲਟੀ ਬੀ ਦੀ ਟੀਮ ਨੂੰ ਰਾਜਪੁਰਾ ਦੀ ਟੀਮ ਨੇ ਹਰਾਇਆ। ਅੰਡਰ-14 ਲੜਕੀਆਂ ਵਿੱਚ ਐਸ.ਟੀ ਮੈਰੀ ਸਕੂਲ ਦੀ ਟੀਮ ਨੇ ਮੁਕਤ ਪਬਲਿਕ ਸਕੂਲ ਰਾਜਪੁਰਾ ਦੀ ਟੀਮ ਨੂੰ ਹਰਾਇਆ। ਦ ਮਿਲੇਨੀਅਮ ਸਕੂਲ ਦੀ ਟੀਮ ਨੇ ਗੁਰੂਕੁਲ ਗਲੌਬਲ ਗਰੀਮਾ ਪਾਤੜਾਂ ਨੂੰ ਹਰਾਇਆ। ਜੀਬੀ ਇੰਟਰਨੈਸ਼ਨਲ ਨਾਭਾ ਦੀ ਟੀਮ ਨੇ ਜੈਮਸ ਪਬਲਿਕ ਸਕੂਲ ਦੀ ਟੀਮ ਨੂੰ ਹਰਾਇਆ। ਪੋਲੋ ਏ ਦੀ ਟੀਮ ਨੇ ਮਾਊਂਟ ਲਿਟਰਾ ਜੀ ਸਕੂਲ ਦੀ ਟੀਮ ਨੂੰ ਹਰਾਇਆ।
ਹਾਕੀ ਅੰਡਰ-14 ਲੜਕੀਆਂ ਵਿੱਚ ਵਾਈ.ਪੀ.ਐਸ. ਪਟਿਆਲਾ ਨੇ ਸੈਮੀਫਾਈਨਲ ਵਿੱਚ ਪੋਲੋ ਗਰਾਊਂਡ ਬੀ ਦੀ ਟੀਮ ਨੂੰ 2-0 ਨਾਲ ਹਰਾਇਆ। ਪੋਲੋ ਗਰਾਊਂਡ ਏ ਦੀ ਟੀਮ ਨੇ ਡੀ.ਏ.ਵੀ. ਪਟਿਆਲਾ ਦੀ ਟੀਮ ਨੂੰ 7-0 ਨਾਲ ਹਰਾਇਆ। ਅੰਡਰ-14 ਸਾਲ ਲੜਕਿਆਂ ਵਿੱਚ ਸਪਾਰਕਲਿੰਗ ਕਿਡਜ ਸਕੂਲ ਪਾਤੜਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਹਰਾਇਆ। ਵਾਈ.ਪੀ.ਐਸ ਸਕੂਲ ਦੀ ਟੀਮ ਨੇ ਪੋਲੋ ਗਰਾਊਂਡ ਪਟਿਆਲਾ ਦੀ ਟੀਮ ਨੂੰ 2-0 ਨਾਲ ਹਰਾਇਆ।
ਵਾਲੀਬਾਲ ਸਮੈਸਿੰਗ ਅੰਡਰ-14 ਲੜਕਿਆਂ ਵਿੱਚ ਪਟਿਆਲਾ ਦਿਹਾਤੀ ਦੀ ਟੀਮ ਨੇ ਸ਼ੰਭੂ ਦੀ ਟੀਮ ਨੂੰ ਹਰਾਇਆ। ਅੰਡਰ-21 ਲੜਕੀਆਂ ਵਿੱਚ ਪਟਿਆਲਾ ਸ਼ਹਿਰੀ ਬੀ ਦੀ ਟੀਮ ਨੇ ਸਮਾਣਾ ਦੀ ਟੀਮ ਨੂੰ ਹਰਾਇਆ। ਪਟਿਆਲਾ ਸ਼ਹਿਰੀ ਏ ਦੀ ਟੀਮ ਨੇ ਪਟਿਆਲਾ ਦਿਹਾਤੀ ਦੀ ਟੀਮ ਨੂੰ ਹਰਾਇਆ। ਨਾਭਾ ਦੀ ਟੀਮ ਨੇ ਪਟਿਆਲਾ ਸ਼ਹਿਰੀ ਬੀ ਦੀ ਟੀਮ ਨੂੰ ਹਰਾਇਆ। ਅੰਡਰ-17 ਲੜਕਿਆਂ ਵਿੱਚ ਸਨੌਰ ਦੀ ਟੀਮ ਨੇ ਪਟਿਆਲਾ ਦਿਹਾਤੀ ਦੀ ਟੀਮ ਨੂੰ ਹਰਾਇਆ।

